ਪੱਤਰ ਪ੍ਰੇਰਕ, ਤਰਨਤਾਰਨ : ਬਟਾਲਾ ਧਮਾਕੇ ਤੋਂ ਬਾਅਦ ਹਰਕਤ 'ਚ ਆਈ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਬਜਾਜ਼ ਟਰੇਡਿੰਗ ਕੰਪਨੀ ਤਰਨਤਾਰਨ ਦੇ ਮਾਲਕ ਖ਼ਿਲਾਫ਼ ਬਿਨਾ ਲਾਇਸੈਂਸ ਦੇ ਪਟਾਕੇ ਸਟੋਰ ਕਰਨ ਦੇ ਕਥਿਤ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੂੰ 11 ਡੱਬੇ ਪਟਾਕਿਆਂ ਦੇ ਵੀ ਬਰਾਮਦ ਹੋਏ ਹਨ। ਏਐੱਸਆਈ ਜੈਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਜਾਜ਼ ਟਰੇਡਿੰਗ ਕੰਪਨੀ ਤਰਨਤਾਰਨ ਨੇੜੇ ਦੁਸ਼ਹਿਰਾ ਗਰਾਉਂਡ ਦੇ ਮਾਲਕ ਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਪਟਾਕੇ ਵੇਚਣ ਦਾ ਕੰਮ ਕਰਦਾ ਹੈ। ਜਿਸ ਕੋਲ ਪਟਾਕੇ ਸਟੋਰ ਕਰਨ ਦਾ ਕੋਈ ਵੀ ਲਾਇਸੈਂਸ ਨਹੀਂ ਹੈ। ਜਦੋਂ ਉਨ੍ਹਾਂ ਛਾਪੇਮਾਰੀ ਕੀਤੀ ਤਾਂ ਪੁਲਿਸ ਨੂੰ ਉਥੋਂ 11 ਡੱਬੇ ਪਟਾਕਿਆਂ ਦੇ ਬਰਾਮਦ ਹੋਏ ਹਨ। ਏਐੱਸਆਈ ਜੈਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।

Posted By: Amita Verma