ਬੱਲੂ ਮਹਿਤਾ, ਪੱਟੀ : ਨੀਲ ਕਮਲ ਰਾਮ ਲੀਲ੍ਹਾ ਤੇ ਸੋਸ਼ਲ ਵੈੱਲਫੇਅਰ ਕਲੱਬ ਵਿਖੇ ਸ਼੍ਰੀ ਰਾਮਲੀਲ੍ਹਾ ਦੀ 'ਨਾਈਟ' ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਸੰਸਥਾਵਾਂ ਨੇ ਜੋਤੀ ਪ੍ਰਚੰਡ ਕਰ ਕੇ ਕੀਤਾ। :

ਇਸ ਮੌਕੇ ਬੋਲਦਿਆਂ ਡਾ. ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਰਾਮਲੀਲ੍ਹਾ ਬੁਰਾਈ 'ਤੇ ਅੱਛਾਈ ਦਾ ਪ੍ਰਤੀਕ ਹੈ, ਸਾਨੂੰ ਭਗਵਾਨ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਅਜੋਕੇ ਦੌਰ 'ਚ ਡਿੱਗ ਰਹੀਆਂ ਕਦਰਾਂ-ਕੀਮਤਾਂ ਲਈ ਰਾਮਾਇਣ ਦੇ ਪਾਤਰ ਇਕ ਮਿਸਾਲ ਹਨ। ਉਨਾਂ੍ਹ ਕਿਹਾ ਕਿ ਜਿਸ ਤਰਾਂ੍ਹ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਫੂਕ ਕੇ ਬੁਰਾਈ ਦੇ ਅੰਤ ਨੂੰ ਪ੍ਰਤੀਕਾਤਮਕ ਤੌਰ 'ਤੇ ਦਰਸਾਉਂਦੇ ਹਾਂ ਉਸੇ ਤਰਾਂ੍ਹ ਸਾਨੂੰ ਅਜੋਕੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ।

ਉਨਾਂ੍ਹ ਨੇ ਕਲੱਬ ਦੇ ਕਲਾਕਾਰਾਂ ਦੀ ਸ਼ਲਾਘਾ ਕੀਤੀ ਜੋ ਪਿਛਲੇ ਕਈ ਵਰਿ੍ਹਆਂ ਤੋਂ ਕਲੱਬ ਵਿਖੇ ਆਪਣੇ ਕਿਰਦਾਰ ਨਿਭਾ ਰਹੇ ਹਨ। ਇਸ ਮੌਕੇ 'ਤੇ ਕਲੱਬ ਵਿਖੇ ਕੈਕਈ-ਮੰਥਰਾ ਸੰਵਾਦ, ਦਸ਼ਰਥ ਦਰਬਾਰ, ਰਾਮ ਬਣਵਾਸ ਆਦਿ ਦੇ ਦਿ੍ਸ਼ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਮਿੰਟਾ ਵੱਲੋਂ ਡਾ. ਰਾਜੇਸ਼ ਭਾਰਦਵਾਜ ਐੱਮਡੀ. ਸ਼ਹੀਦ ਭਗਤ ਸਿੰਘ ਸੰਸਥਾਵਾਂ, ਉਨਾਂ੍ਹ ਦੇ ਨਾਲ ਆਏ ਦੀਪਕ ਮਹਿਤਾ ਅਤੇ ਸੁਰਿੰਦਰ ਪਾਲ ਉੱਪਲ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਵੇਸ਼ ਅਰੋੜਾ, ਸੁਖਦੇਵ ਰਾਜ ਸ਼ਰਮਾ, ਡਾ. ਦੇਸ ਰਾਜ ਬਧਵਾਰ, ਪ੍ਰਵੀਨ ਧਵਨ, ਰਾਜ ਪਹਿਲਵਾਨ, ਪਿੰ੍ਸੀਪਲ ਜਸਬੀਰ ਕੌਰ, ਤਰਸੇਮ ਜੋਸ਼ੀ, ਵਿਪਨ ਸ਼ਰਮਾ, ਵਨੀਤ ਜੋਸ਼ੀ, ਬਲਜੀਤ ਸਿੰਘ, ਸੋਨੂੰ, ਗੁਰਚਰਨ ਸਿੰਘ ਅਤੇ ਕਲੱਬ ਦੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।