ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਭਾਰਤ-ਪਾਕਿ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਦੀ ਚੌਂਕੀ ਪੀਰ ਬਾਬਾ ਦੇ ਇਲਾਕੇ ਵਿਚ ਪਾਕਿਸਤਾਨੀ ਡ੍ਰੋਨ ਰਾਤ ਕਰੀਬ ਸਾਢੇ 11 ਵਜੇ ਦਾਖਲ ਹੋਇਆ ਤੇ 13 ਮਿਨਟ ਭਾਰਤੀ ਖੇਤਰ ਵਿਚ ਰਿਹਾ। ਜਦੋਂਕਿ ਡ੍ਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਉਥੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ 7 ਰਾਊਂਡ ਫਾਇਰ ਵੀ ਕੀਤੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 11:28 ਵਜੇ ਸਰੱਹਦੀ ਚੌਂਕੀ ਬਾਬਾ ਪੀਰ ਦੀ ਬੁਰਜੀ ਨਨੰਬਰ 137/15 ਦੇ ਇਲਾਕੇ ’ਚ ਪਕਿਸਤਾਨੀ ਡ੍ਰੋਨ ਦਾਖਲ ਹੋਇਆ। ਜਦੋਂਕਿ 13 ਮਿਨਟ ਬਾਅਦ ਉਕ ਡ੍ਰੋਨ ਬੁਰਜੀ ਨੰਬਰ 135 ਦੇ ਇਲਾਕੇ ਰਾਂਹੀ ਭਾਰਤੀ ਖੇਤਰ ’ਚੋਂ ਬਾਹਰ ਨਿਕਲ ਗਿਆ। ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਡ੍ਰੋਨ ਦੀ ਅਵਾਜ਼ ਵਾਲੇ ਪਾਸੇ 7 ਰਾਊਂਡ ਫਾਇਰ ਕੀਤੇ ਤੇ ਸਵੇਰ ਸਮੇਂ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ।

Posted By: Sarabjeet Kaur