ਪੱਤਰ ਪੇ੍ਰਰਕ, ਤਰਨਤਾਰਨ : ਵਿਆਹ ਪੈਲੇਸ ਵਿਚ ਮਿਹਨਤ ਮਜਦੂਰੀ ਕਰਕੇ ਘਰ ਜਾ ਰਹੇ ਇਕ ਨੌਜਵਾਨ ਨੂੰ ਤੇਜ਼ ਰਫਤਾਰ ਨੇ ਆਪਣੀ ਲਪੇਟ ਵਿਚ ਲੈ ਗਿਆ। ਗੰਭੀਰ ਜਖਮੀ ਹੋਏ ਉਕਤ ਨੌਜਵਾਨ ਨੂੰ ਤੁਰੰਤ ਪੱਟੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਵੀਰੋ ਵਿਧਵਾ ਰਾਮ ਸਿੰਘ ਵਾਸੀ ਭੂਰਾ ਕੋਹਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤੇ ਉਸ ਦਾ ਲੜਕਾ ਅਨੋਖ ਸਿੰਘ ਮੋਤੀ ਮਹਿਲ ਪੈਲੇਸ 'ਚੋਂ ਰੋਜ਼ ਦੀ ਤਰਾਂ੍ਹ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਘਰ ਜਾ ਰਹੇ ਸੀ। ਅਮਰਕੋਟ ਵੱਲੋਂ ਆ ਰਹੀ ਇਕ ਸਫੈਦ ਰੰਗ ਦੀ ਕਾਰ ਨੇ ਉਸ ਦੇ ਲੜਕੇ ਅਨੋਖ ਸਿੰਘ ਨੂੰ ਟੱਕਰ ਮਾਰ ਕੇ ਦਿੱਤੀ ਤੇ ਗੱਡੀ ਨੰਬਰ ਪੀਬੀ46 ਏਸੀ 4422 ਉਥੇ ਛੱਡ ਕੇ ਫਰਾਰ ਹੋ ਗਿਆ। ਉਨਾਂ੍ਹ ਦੱਸਿਆ ਕਿ ਅਨੋਖ ਸਿੰਘ ਨੂੰ ਤੁਰੰਤ ਪੱਟੀ ਦੇ ਹਸਪਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਨੀਲ ਦੱਤ ਨੇ ਦੱਸਿਆ ਕਿ ਕਾਰ ਚਾਲਕ ਗੁਰਸਾਹਿਬ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਘਰਿਆਲਾ ਨੂੰ ਨਾਮਜ਼ਦ ਕਰ ਲਿਆ ਗਿਆ ਹੈ।