v> ਤਰਨਤਾਰਨ: ਕਸਬਾ ਫਤਿਆਬਾਦ ਦੇ ਨਜ਼ਦੀਕ ਦਰਗਾਹ ਬਾਬਾ ਘੋੜੇ ਸ਼ਾਹ ਨਜਦੀਕ ਸੰਘਣੀ ਧੁੰਦ ਕਾਰਨ ਮੋਟਸਾਈਕਲ ਅਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਮੋਟਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਮੌਕੇ 'ਤੇ ਪੁੱਜੇ ਫਤਿਆਬਾਦ ਪੁਲਿਸ ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਦੇ ਕਰੀਬ ਟਰੈਕਟਰ ਚਾਲਕ ਰਾਣਾ ਪੁੱਤਰ ਗੁਰਜੀਤ ਸਿੰਘ ਵਾਸੀ ਰਾਣੀ ਵਲਾਹ ਤੋਂ ਫਤਿਆਬਾਦ ਨੂੰ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵੜਿੰਗ ਮੋਹਨਪੁਰ ਜੋ ਫਤਿਆਬਾਦ ਦੇ ਮੁਹੱਲਾ ਚੰਡੀਗੜ੍ਹ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ, ਕਿ ਸੰਘਣੀ ਧੁੰਦ ਕਾਰਨ ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਕਾਰਨ ਮੋਟਸਾਈਕਲ ਚਾਲਕ ਨਿਰਮਲ ਸਿੰਘ ਦੇ ਗੰਭੀਰ ਸੱਟਾਂ ਲੱਗ ਗਈਆਂ ਤੇ ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਵੀ ਜ਼ਖ਼ਮੀ ਹੋ ਗਿਆ। ਪੁਲਿਸ ਪਾਰਟੀ ਵੱਲੋਂ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਵਾਹਨ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh