ਪੱਤਰ ਪੇ੍ਰਰਕ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਮਹੀਨਿਆਂ ਤੋਂ ਈਟੀਟੀ 6635 ਅਧਿਆਪਕਾਂ ਦੀ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਚਲਾਈ ਜਾ ਰਹੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਸਟੇਸ਼ਨ ਅਲਾਟਮੈਂਟ ਦਾ ਕੰਮ ਤਰਨਤਾਰਨ 'ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਥੇ 800 ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਸਨ। ਪਰ ਇਸੇ ਦੌਰਾਨ ਦੂਰ ਦੇ ਜ਼ਿਲਿ੍ਹਆਂ ਤੋਂ ਆਏ ਅਧਿਆਪਕਾਂ ਤੇ ਉਨਾਂ੍ਹ ਨਾਲ ਆਏ ਵਾਰਸਾਂ ਨੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਵੱਲੋਂ ਘਰਾਂ ਦੇ ਨੇੜੇ ਨਿਯੁਕਤੀਆਂ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ਉਨਾਂ੍ਹ ਨੂੰ 200-200 ਕਿੱਲੋਮੀਟਰ ਦੂਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਉਨਾਂ੍ਹ ਨੇ ਕਿਹਾ ਕਿ ਨਿਯੁਕਤੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਜਿਥੇ ਨੌਜਵਾਨਾਂ ਨੂੰ ਨੌਕਰੀ ਮਿਲਣ ਦਾ ਬੜਾ ਚਾਅ ਸੀ। ਉਥੇ ਹੀ ਹੁਣ ਕਈ ਕਈ ਮੀਲ ਦੂਰ ਨੌਕਰੀ ਮਿਲਣ ਕਰਕੇ ਨਿਰਾਸ਼ਾ ਵੀ ਹੱਥ ਲੱਗ ਰਹੀ ਹੈ। ਉਨਾਂ੍ਹ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਤੋਂ ਹੀ ਇਹ ਕਿਹਾ ਜਾ ਰਿਹਾ ਸੀ ਕਿ ਬੇਰੁਜਗਾਰਾਂ ਉਨਾਂ੍ਹ ਦੇ ਘਰਾਂ ਦੇ ਨੇੜੇ ਨੌਕਰੀ ਦਿੱਤੀ ਜਾਵੇਗੀ। ਜਿਸ ਦੇ ਬਿਲਕੁਲ ਉਲਟ 150 ਤੋ 250 ਕਿਲੋਮੀਟਰ ਦੂਰੀ ਤੇ ਸਟੇਸ਼ਨ ਮਿਲਣ ਕਰਕੇ ਬੱਚੇ ਅਤੇ ਉਨਾਂ੍ਹ ਦੇ ਮਾਪੇ ਬਹੁਤ ਹੀ ਚਿੰਤਤ ਹਨ। ਨੌਕਰੀ ਲੈਣ ਵਾਲਿਆਂ 'ਚ ਲੜਕੀਆਂ ਤੋਂ ਇਲਾਵਾ, ਦਿਵਿਆਂਗ ਅਤੇ ਨਿੱਕੇ ਬੱਚਿਆਂ ਵਾਲੀਆਂ ਅੌਰਤਾਂ ਵੀ ਸ਼ਾਮਲ ਹਨ, ਜਿਨਾਂ੍ਹ ਨੂੰ ਦੂਰ ਦੇ ਸਟੇਸ਼ਨ ਅਲਾਟ ਹੋਣ ਨਾਲ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਤਰਨਤਾਰਨ ਵਿਚ ਇਕੱਠੇ ਹੋਏ ਬੇਰੁਜ਼ਗਾਰਾਂ ਅਤੇ ਉਨਾਂ੍ਹ ਦੇ ਮਾਪਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਨਵੇਂ ਨਿਯੁਕਤ ਹੋਣ ਵਾਲੇ ਐਲੀਮੈਂਟਰੀ ਅਧਿਆਪਕਾਂ ਨੂੰ ਘਰਾਂ ਨੇੜਲੇ ਸਟੇਸ਼ਨ ਦਿੱਤੇ ਜਾਣ ਤਾਂ ਜੋ ਉਹ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਕਰ ਸਕਣ।

-ਬਾਕਸ-

-ਐਤਵਾਰ ਨੂੰ ਦੇਰ ਰਾਤ ਤਕ ਚਲਦਾ ਰਿਹਾ ਨਿਯੁਕਤੀ ਪੱਤਣ ਦੇਣ ਦਾ ਕੰਮ

ਐਲੀਮੈਂਟਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਣ ਦੇਣ ਦਾ ਕੰਮ ਐਤਵਾਰ ਨੂੰ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਦਫਤਰ ਵਿਚ ਦੇਰ ਰਾਤ ਤਕ ਚਲਦਾ ਰਿਹਾ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਲਾਭਪਾਤਰੀ ਨਿਯੁਕਤੀ ਪੱਤਰ ਹਾਸਲ ਕਰਨ ਲਈ ਕੰਪਲੈਕਸ ਵਿਚ ਜੁੜੇ ਰਹੇ। ਸੂਤਰਾਂ ਦੀ ਮੰਨੀਏ ਤਾਂ ਭਾਰੀ ਗਰਮੀ 'ਚ ਪਾਣੀ ਆਦਿ ਦੇ ਉੱਚਿਤ ਪ੍ਰਬੰਧ ਨਾ ਹੋਣ ਕਰਕੇ ਨਿਯੁਕਤੀ ਪੱਤਰ ਲੈਣ ਅਤੇ ਉਨਾਂ੍ਹ ਦੇ ਨਾਲ ਪਹੁੰਚੇ ਵਾਰਸਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂਕਿ ਇਸ ਸਬੰਧੀ ਜਾਣਕਾਰੀ ਲੈਣ ਵਾਸਤੇ ਡੀਈਓ ਜਗਵਿੰਦਰ ਸਿੰਘ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਵਾਰ ਵਾਰ ਕਰਨ ਦੇ ਬਾਵਜੂਦ ਉਨਾਂ੍ਹ ਨੇ ਫੋਨ ਨਹੀਂ ਚੁੱਕਿਆ।