ਬੱਲੂ ਮਹਿਤਾ, ਪੱਟੀ

ਨਗਰ ਕੌਂਸਲ ਪੱਟੀ ਵੱਲੋਂ ਪ੍ਰਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਤਹਿਤ ਨਗਰ ਕੌਂਸਲ ਵੱਲੋਂ ਪ੍ਰਰਾਪਰਟੀ ਟੈਕਸ ਨਾ ਭਰਨ ਵਾਲੇ ਪ੍ਰਰਾਪਰਟੀ ਮਾਲਕਾਂ ਖ਼ਿਲਾਫ਼ ਕਾਰਵਾਈ ਨੂੰ ਤਿੱਖਾ ਕਰਦਿਆਂ ਮੰਗਲਵਾਰ ਨੂੰ ਪੱਟੀ ਸ਼ਹਿਰ ਵਿਖੇ ਪ੍ਰਰਾਪਰਟੀਆਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਦੋਂਕਿ ਕੁਝ ਲੋਕਾਂ ਵੱਲੋਂ ਮੌਕੇ 'ਤੇ ਟੈਕਸ ਅਦਾ ਕਰ ਦਿੱਤਾ ਗਿਆ। ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕਚਿਹਰੀ ਰੋਡ, ਕਾਲਜ ਰੋਡ, ਮੇਨ ਬਜ਼ਾਰ ਸਮੇਤ ਵੱਖ-ਵੱਖ ਕਸਬਿਆ ਅੰਦਰ ਦੁਕਾਨਾਂ 'ਤੇ ਪੁੱਜ ਕੇ ਜਿਥੇ ਨੋਟਿਸ ਚਿਪਕਾ ਦਿੱਤੇ ਗਏ ਉਥੇ ਕੁਝ ਲੋਕਾਂ ਨੂੰ ਇਕ ਦਿਨ ਦੀ ਵਾਰਨਿੰਗ ਦੇ ਕੇ ਛੱਡਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਦਾਇਤਾ ਹਨ ਕਿ ਜਿਨਾਂ੍ਹ ਦਾ ਪ੍ਰਰਾਪਰਟੀ ਟੈਕਸ ਰਹਿੰਦਾ ਹੈ ਉਹ ਰਿਕਵਰ ਕੀਤਾ ਜਾਵੇ। ਇਸ ਲਈ ਵੱਖ-ਵੱਖ ਬਾਜ਼ਾਰਾਂ 'ਚ ਪੁੱਜ ਕੇ ਪੈਂਡਿੰਗ ਪ੍ਰਰਾਪਰਟੀ ਟੈਕਸ ਬਿੱਲ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ।

ਉਨਾਂ੍ਹ ਦੱਸਿਆ ਕਿ ਸ਼ਹਿਰ ਦੇ ਕੁਝ ਲੋਕਾਂ ਵੱਲੋਂ ਸਾਲ 2013 ਤੋਂ ਲੈ ਕੇ ਸਾਲ 2022 ਤਕ ਪੋ੍ਪਰਟੀ ਟੈਕਸ ਜਮ੍ਹਾ ਨਹੀਂ ਕਰਵਾਏ ਗਏ। ਉਨਾਂ੍ਹ ਦੱਸਿਆ ਕਿ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਪਹਿਲਾ ਹੀ ਦੋ ਵਾਰੀ ਨੋਟਿਸ ਭੇਜੇ ਗਏ ਹਨ। ਕਈ ਲੋਕਾ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਅਣਗੋਲਿਆ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ 10 ਤੋਂ 12 ਅਜਿਹੇ ਲੋਕ ਹਨ ਜਿਨਾਂ੍ਹ ਦਾ ਪ੍ਰਰਾਪਰਟੀ ਟੈਕਸ 2 ਲੱਖ ਤੋਂ ਵੱਧ ਹੈ ਅਤੇ 40-50 ਦੇ ਕਰੀਬ ਅਜਿਹੇ ਦੁਕਾਨਦਾਰ ਹਨ, ਜਿਨਾਂ੍ਹ ਦਾ ਤੋਂ 50 ਹਜ਼ਾਰ ਤੋਂ ਵੱਧ ਟੈਕਸ ਬਣਿਆ ਹੈ। ਪਰ ਉਹ ਜਮ੍ਹਾ ਨਹੀਂ ਕਰਵਾ ਰਹੇ ਹਨ। ਉਨਾਂ੍ਹ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ ਤੇ ਕੁਝ ਦਿਨਾਂ ਤਕ ਡਿਊਟੀ ਮੈਜਿਸਟ੍ਰੈਟ ਤੇ ਪੁਲਿਸ ਦੀ ਮਦਦ ਨਾਲ ਦੁਕਾਨਾਂ ਸੀਲ ਕੀਤੀਆਂ ਜਾਣਗੀਆਂ। ਉਨਾਂ੍ਹ ਦੱਸਿਆ ਕਿ ਅੱਜ ਜਦੋਂ ਉਹ ਦੁਕਾਨਾਂ ਸੀਲ ਕਰਨ ਲੱਗੇ ਤਾਂ ਕੁਝ ਦੁਕਾਨਦਾਰਾਂ ਵੱਲੋਂ ਇਕ ਦਿਨ ਦਾ ਸਮਾਂ ਲਿਆ ਗਿਆ ਹੈ। ਉਨਾਂ੍ਹ ਕਿਹਾ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਪ੍ਰਰਾਪਰਟੀ ਟੈਕਸ ਨਾ ਭਰਨ ਵਾਲਿਆਂ ਖ਼ਿਲਾਫ਼ ਇਸੇ ਤਰ੍ਹਾਂ ਕਾਰਵਾਈ ਆਉਣ ਵਾਲੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ। ਇਸ ਮੌਕੇ ਯੂਨੀਅਰ ਸਹਾਇਕ ਜਗਜੀਤ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ, ਰਾਮ ਸਿੰਘ, ਬਲਵੰਤ ਰਾਏ ਪ੍ਰਧਾਨ, ਵਿੱਕੀ ਆਦਿ ਹਾਜ਼ਰ ਸਨ।