ਲਵਦੀਪ ਦੇਵਗਨ, ਸਰਹਾਲੀ ਕਲਾਂ : ਨਰੇਗਾ ਸਕੀਮ ਤਹਿਤ ਪਹਿਲਾਂ ਪਿੰਡ ਸਰਹਾਲੀ ਕਲਾਂ ਦੀ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪਿੰਡ ਦੀ ਸਫਾਈ ਮੁਕੰਮਲ ਹੋਣ ਉਪਰੰਤ ਸੀਐੱਚਸੀ ਸਰਹਾਲੀ ਦੇ ਵਾਧੂ ਖੇਤਰ 'ਚ ਉੱਗੀ ਹੋਈ ਜੰਗਲੀ ਬੂਟੀ ਤੇ ਹੋਰ ਵਾਧੂ ਕੂੜੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਿੰਡ ਸਰਹਾਲੀ ਦੇ 'ਆਪ' ਆਗੂ ਪਰਮ ਸਰਹਾਲੀ ਤੇ ਹਰਮਨ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸੀਐੱਚਸੀ ਸਰਹਾਲੀ ਦੇ ਖਾਲੀ ਪਏ ਮੈਦਾਨ ਦੀ ਪਿਛਲੇ ਕਈ ਸਾਲਾਂ ਤੋਂ ਸਫ਼ਾਈ ਨਹੀ ਕੀਤੀ ਗਈ। ਉਨਾਂ੍ਹ ਦੱਸਿਆ ਕਿ ਮੈਦਾਨ 'ਚ ਉੱਗੀ ਜੰਗਲੀ ਬੂਟੀ ਦੀ ਸਫਾਈ ਦਾ ਕੰਮ ਅਰੰਭਿਆ ਹੈ।

ਉਨਾਂ੍ਹ ਕਿਹਾ ਕਿ ਹਸਪਤਾਲ 'ਚ ਨਸ਼ਾ ਛੁਡਾਓ ਕੇਂਦਰ ਹੋਣ ਕਾਰਨ ਕੁਝ ਸਮੇਂ ਪਹਿਲਾ ਨਸ਼ੇੜੀਆਂ ਨੇ ਹਸਪਤਾਲ ਨੂੰ ਆਪਣਾ ਮੁੱਖ ਅੱਡਾ ਬਣਾ ਲਿਆ ਸੀ, ਜਿਸ ਬਾਰੇ ਅਖ਼ਬਾਰਾਂ ਵਿਚ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਪਿੰਡ ਵਾਸੀਆਂ ਦੇ ਵਿਰੋਧ ਕਰਨ 'ਤੇ ਨਸ਼ੇੜੀਆਂ ਨੇ ਆਪਣਾ ਅੱਡਾ ਤਾਂ ਬਦਲ ਲਿਆ ਪਰ ਹਸਪਤਾਲ 'ਚ ਪਈਆਂ ਸੂਈਆਂ, ਸਰਿੰਜਾ, ਸਿਲਵਰ ਪੇਪਰ ਆਦਿ ਦੀ ਸਫ਼ਾਈ ਵੀ ਬੜੇ ਹੀ ਧਿਆਨ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਕੰਵਲ ਸੋਬਤੀ, ਹਰਜੋਤ ਸਿੰਘ ਲਾਲੀ, ਅੰਗਰੇਜ ਸਿੰਘ ਸ਼ੇਰਦਿਲ, ਯੂਥ ਪ੍ਰਧਾਨ ਗੁਰਸ਼ਰਨਬੀਰ ਸਿੰਘ, ਅੰਗਰੇਜ਼ ਸਿੰਘ ਸ਼ੇਰਦਿਲ, ਪ੍ਰਥਮ, ਗੁਰਸੇਵਕ ਸਿੰਘ, ਮੁਖਤਾਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।