ਬਲਵਿੰਦਰ ਹੱਤਿਆਕਾਂਡ : ਰਾਸ਼ਟਰਪਤੀ ਨੂੰ ਸ਼ੌਰਿਆ ਚੱਕਰ ਵਾਪਸ ਦੇਣ ਲਈ ਦਿੱਲੀ ਕੂਚ ਕਰੇਗਾ ਬਲਵਿੰਦਰ ਦਾ ਪਰਿਵਾਰ
Publish Date:Sat, 21 Nov 2020 05:10 PM (IST)
ਜੇਐੱਨਐੱਨ, ਤਰਨਤਾਰਨ : ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦਾ ਪਰਿਵਾਰ ਸੂਬਾ ਸਰਕਾਰ ਤੋਂ ਕਾਫੀ ਖ਼ਫਾ ਹੈ। ਇਹ ਪਰਿਵਾਰ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਸ਼ੌਰਿਆ ਚੱਕਰ ਵਾਪਸ ਦੇਣ ਲਈ ਦਿੱਲੀ ਵੱਲ਼ ਕੂਚ ਕਰੇਗਾ। ਕਿਉਂਕਿ ਉਨ੍ਹਾਂ ਨੂੰ ਸੂਬਾ ਸਰਕਾਰ 'ਤੇ ਇਨਸਾਫ਼ ਦਿਲਾਉਣ ਦਾ ਭਰੋਸਾ ਨਹੀਂ ਰਿਹਾ। ਸ਼ਨਿਚਰਵਾਰ ਨੂੰ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਜੋ ਖ਼ੁਦ ਸ਼ੌਰਿਆ ਚੱਕਰ ਵਿਜੇਤਾ ਹੈ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਰਿਹਾ। ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਜਾਨ ਦੇ ਨਾਲ ਸਿੱਧੇ ਤੌਰ 'ਤੇ ਖ਼ਿਲਵਾੜ ਕੀਤਾ ਜਾ ਰਿਹਾ ਹੈ।
ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਜਾਂਚ 'ਚ ਲੱਗੀ ਐੱਸਆਈਟੀ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੀ। ਮੇਰੇ ਪਤੀ ਦੀ ਹੱਤਿਆ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਪਰ ਪੁਲਿਸ ਇਸ ਮਾਮਲੇ ਨੂੰ ਗੈਂਗਸਟਰਾਂ ਨਾਲ ਜੋੜ ਰਹੀ ਹੈ। ਜਗਦੀਸ਼ ਕੌਰ ਨੇ ਦੋਸ਼ ਲਾਇਆ ਕਿ ਐੱਸਆਈਟੀ ਦੀ ਜਾਂਚ 'ਚ ਚਾਹੇ ਹੀ ਗੈਂਗਸਟਰਾਂ ਦਾ ਨਾਂ ਲਿਆ ਗਿਆ ਹੈ ਪਰ ਉਹ ਗੈਂਗਸਟਰ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸੁਰੱਖਿਆ ਦੇ ਨਾਂ 'ਤੇ ਦੋ ਸਿਪਾਹੀ ਦਿੱਤੇ ਗਏ ਹਨ। ਇਨ੍ਹਾਂ 'ਚ ਇਕ ਚੰਡੀਗੜ੍ਹ ਪੁਲਿਸ ਦਾ ਹੈ, ਜਦਕਿ ਇਕ ਪੁਲਿਸ ਮੁਲਾਜ਼ਮ ਥਾਣਾ ਭਿਖੀਵਿੰਡ ਤੋਂ ਰੋਜ਼ ਸਵੇਰੇ ਭੇਜ ਕੇ ਸ਼ਾਮ ਨੂੰ ਵਾਪਸ ਬੁੱਲਾ ਲਿਆ ਜਾਂਦਾ ਹੈ।
Posted By: Amita Verma