ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ

ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸ੍ਰੀ ਗੋਇੰਦਵਾਲ ਸਾਹਿਬ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਸਨਅਤਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ।

ਰੀਗਲ ਇੰਡਸਟਰੀ ਦੇ ਮੀਟਿੰਗ ਹਾਲ 'ਚ ਸਨਅਤਕਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸੈਣੀ, ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਤੇ ਹੋਰਨਾਂ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ।

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਹੱਲ ਕਰਨਾ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਸਨਅਤੀ ਕੇਂਦਰ ਹਲਕਾ ਖਡੂਰ ਸਾਹਿਬ ਦਾ ਸਭ ਤੋ ਵੱਡਾ ਤੇ ਇਕਲੌਤਾ ਇੰਡਸਟਰੀ ਏਰੀਆ ਹੈ ਜੋ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਲਾਇਕੀਆਂ ਤੇ ਪੀਐੱਸਆਈਈਸੀ ਮਹਿਕਮੇ ਦੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਇੱਥੇ ਦੀ ਇੰਡਸਟਰੀ ਸਹਿਕ ਰਹੀ ਹੈ।

ਇਸ ਦੌਰਾਨ ਵਿਧਾਇਕ ਲਾਲਪੁਰਾ ਨੇ ਕਿਹਾ ਕਿ ਸਨਅੱਤੀ ਕੇਂਦਰ ਦੀਆਂ ਮੁਸ਼ਕਿਲਾਂ ਨੂੰ ਉਹ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਮੁੱਢਲੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਕਰਨਗੇ ਤਾਂ ਕਿ ਇੱਥੋਂ ਦੀ ਇੰਡਸਟਰੀ ਮੁੜ ਪ੍ਰਫੁੱਲਿਤ ਹੋ ਸਕੇ ਤੇ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸ੍ਰੀ ਗੋਇੰਦਵਾਲ ਸਾਹਿਬ ਸਨਅਤ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਨੂੰ ਮੁੱਖ ਮੰਤਰੀ ਸਾਹਿਬ ਕੋਲ ਰੱਖਣ ਦੇ ਨਾਲ-ਨਾਲ ਵਿਧਾਨ ਸਭਾ 'ਚ ਵੀ ਉੱਠਾਉਣਗੇ। ਇਸ ਮੌਕੇ ਚੇਅਰਮੈਨ ਅਜੀਤ ਸਿੰਘ ਰੀਗਲ ਲੈਬੋਰਟਰੀ, ਸਤਨਾਮ ਸਿੰਘ ਿਢੱਲੋ, ਮਧੁਰਬੈਨ ਸਿੰਘ ਸੋਇਆ ਫੂਡ, ਇਕਬਾਲ ਸਿੰਘ ਸੈਣੀ, ਬਲਵਿੰਦਰ ਸਿੰਘ ਨਵਗਲਾਸ, ਵੀਕੇ ਕੁੰਦਰਾ, ਗੁਰਪ੍ਰਰੀਤ ਸਿੰਘ ਸਿੱਧੂ, ਮਨੋਹਰ ਸਿੰਘ ਸੋਇਆ ਫੂਡ, ਦਲਜੀਤ ਸਿੰਘ ਝੰਡ, ਪ੍ਰਵੀਨ ਕੁਮਾਰ, ਭੁਪਿੰਦਰ ਸਿੰਘ ਬੰਬੇ ਵਾਲੇ, ਮਲਕੀਤ ਸਿੰਘ ਸੈਣੀ, ਯੋਧਵੀਰ ਸਿੰਘ ਗਿੱਲ, ਇੰਦਰਜੀਤ ਸਿੰਘ ਕਰਤਾਰ ਮਿੱਲ ਤੇ ਹੋਰ ਸਨਅਤਕਾਰਾਂ ਤੋਂ ਇਲਾਵਾ ਆਪ ਆਗੂ ਸੇਵਕਪਾਲ ਸਿੰਘ ਝੰਡੇਰ, ਹਰਪ੍ਰਰੀਤ ਸਿੰਘ ਧੁੰਨਾ, ਪਲਵਿੰਦਰ ਸਿੰਘ ਖਾਲਸਾ, ਨਿਰਮਲ ਸਿੰਘ ਢੋਟੀ, ਹੈਪੀ ਭਰੋਵਾਲ ਆਦਿ ਆਗੂ ਹਾਜ਼ਰ ਸਨ।