ਗੁਰਪ੍ਰਰੀਤ ਸਿੰਘ ਧੁੰਨਾ, ਸਭਰਾ

ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ, ਸੁਖਬੀਰ ਸਿੰਘ ਕੰਗ ਕੈਰੀਅਰ ਐਂਡ ਗਾਈਡੈਂਸ ਕੋਆਰਡੀਨੇਟਰ, ਮਨਦੀਪ ਸਿੰਘ ਐਜੂਸੈੱਟ ਕੁਆਰਡੀਨੇਟਰ ਅੱਜ ਉਚੇਚੇ ਤੌਰ 'ਤੇ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਵਿਖੇ ਡਾ. ਇੰਦਰਪ੍ਰਰੀਤ ਧਾਮੀ ਵੱਲੋਂ ਤਿਆਰ ਕੀਤੀ 'ਮੇਰੇ ਵਿਦਿਆਰਥੀ ਤੇ ਮੈਂ ਡਾਟ ਕਾਮ' ਵੈੱਬਸਾਈਟ ਲੋਕ ਅਰਪਣ ਕਰਨ ਪਹੁੰਚੇ। ਇਸ ਮੌਕੇ ਸਕੂਲ ਪਿੰ੍ਸੀਪਲ ਹਰਬੰਸ ਸਿੰਘ ਧਾਲੀਵਾਲ ਤੇ ਸਕੂਲ ਇੰਚਾਰਜ ਬਲਜੀਤ ਸਿੰਘ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਨਾਂ੍ਹ ਦੀ ਟੀਮ ਨੇ ਪੰਜਾਬੀ ਮਾਸਟਰ ਡਾ. ਇੰਦਰਪ੍ਰਰੀਤ ਧਾਮੀ ਵੱਲੋਂ ਤਿਆਰ ਕਰਵਾਈ ਪੁਰਾਤਨ ਪੰਜਾਬੀ ਸੱਭਿਆਚਾਰ, ਸਾਹਿਤ ਤੇ ਭਾਸ਼ਾ ਨੂੰ ਪੇਸ਼ ਕਰਦੀ 'ਤੁਹਾਡੀ ਹਵੇਲੀ' ਦੇਖੀ। ਜਿਸ 'ਚ ਲੋਪ ਹੋ ਚੁੱਕੇ ਵਿਰਾਸਤੀ ਸੱਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਦੁਰਲੱਭ ਵਸਤਾਂ ਹਰ ਦੇਖਣ ਵਾਲੇ ਨੂੰ ਆਕਰਸ਼ਿਤ ਕਰਦੀਆਂ ਹਨ।

ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਨੇ ਡਾ. ਇੰਦਰਪ੍ਰਰੀਤ ਧਾਮੀ ਵੱਲੋਂ ਆਪਣੇ ਤੇ ਆਪਣੇ ਵਿਦਿਆਰਥੀਆਂ ਦੇ ਕਿਰਿਆਤਮਕ ਤੇ ਸਿਰਜਣਾਤਮਕ ਕਾਰਜਾਂ ਨੂੰ ਉਘਾੜਦੀ 'ਮੇਰੇ ਵਿਦਿਆਰਥੀ ਤੇ ਮੈਂ ਡਾਟ ਕਾਮ' ਨਾਂ ਦੀ ਵੈਬਸਾਈਟ ਨੂੰ ਜਾਰੀ ਕੀਤਾ। ਉਨਾਂ੍ਹ ਇਸ ਵੈੱਬਸਾਈਟ ਨੂੰ ਜਾਰੀ ਕਰਨ ਮੌਕੇ ਕਿਹਾ ਕਿ ਇਹ ਆਪਣੇ ਆਪ 'ਚ ਨਿਵੇਕਲੀ ਤੇ ਤਕਨਾਲੋਜੀ ਯੁੱਗ ਦੀ ਮੰਗ ਅਨੁਸਾਰ ਗਿਆਨਮਈ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਤੇ ਪੇ੍ਰਿਤ ਕਰਨ ਦੇ ਮੰਤਵ ਹਿੱਤ ਬਣਾਈ ਗਈ ਵੈੱਬਸਾਈਟ ਹੈ। ਇਸ ਨਾਲ ਸਮੁੱਚਾ ਅਧਿਆਪਕ ਵਰਗ ਨਾ ਸਿਰਫ਼ ਮਾਣ ਮਹਿਸੂਸ ਕਰੇਗਾ, ਬਲਕਿ ਇਸ ਕਾਰਜ ਤੋਂ ਪੇ੍ਰਿਤ ਹੋ ਕੇ ਉਹ ਵੀ ਆਪਣੇ ਵਿਦਿਆਰਥੀਆਂ ਦੇ ਕਾਰਜਾਂ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣਗੇ।

ਇਸ ਮੌਕੇ ਪਿੰ੍ਸੀਪਲ ਹਰਬੰਸ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਧਾਮੀ ਵੱਲੋਂ ਤਿਆਰ ਇਸ ਵੈੱਬਸਾਈਟ ਨਾਲ਼ ਸਮੂਹ ਅਧਿਆਪਕ ਵਰਗ ਦੇ ਨਾਲ਼ ਨਾਲ਼ ਵਿਦਿਆਰਥੀ ਵੀ ਭਰਪੂਰ ਲਾਹਾ ਲੈਣਗੇ।

ਇਸ ਮੌਕੇ ਡਾ. ਧਾਮੀ ਨੇ ਕਿਹਾ ਕਿ ਕੋਈ ਵੀ ਅਧਿਆਪਕ ਉਸ ਸਮੇਂ ਹੀ ਸਫ਼ਲ ਅਧਿਆਪਕ ਹੁੰਦਾ ਹੈ ਜਦੋਂ ਉਸਦੇ ਵਿਦਿਆਰਥੀ ਸਫ਼ਲਤਾ ਵੱਲ ਕਦਮ ਵਧਾਉਂਦੇ ਹਨ। ਉਨਾਂ੍ਹ ਦੀਆਂ ਗਤੀਵਿਧੀਆਂ ਤੇ ਸਿਰਜਣਾਤਮਕ ਕਾਰਜ ਉਨਾਂ੍ਹ ਦੇ ਮਨਾਂ ਅੰਦਰ ਸਾਰਥਕ ਊਰਜਾ ਤੇ ਭਰਪੂਰ ਉਤਸ਼ਾਹ ਭਰਦੇ ਹਨ। ਉਨਾਂ੍ਹ ਕਿਹਾ ਕਿ ਇਹ ਵੈੱਬਸਾਈਟ ਉਨਾਂ੍ਹ ਦੇ ਸਹਿਕਰਮੀਆਂ ਵੱਲੋਂ ਸਮੇਂ ਸਮੇਂ ਮਿਲੇ ਸਾਰਥਕ ਸੁਝਾਵਾਂ ਤੇ ਮੁੱਲਵਾਨ ਸਲਾਹਾਂ ਦੀ ਬਦੌਲਤ ਹੀ ਤਿਆਰ ਹੋ ਪਾਈ ਹੈ। ਇਸ ਮੌਕੇ ਸਕੂਲ ਪਿੰ੍ਸੀਪਲ ਹਰਬੰਸ ਸਿੰਘ ਤੇ ਸਕੂਲ ਮੁਖੀ ਬਲਜੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਪਿੰ੍ਸੀਪਲ ਜਗਮੋਹਨ ਸਿੰਘ ਭੱਲਾ, ਸੰਜੀਵ ਕੁਮਾਰ ਸ਼ਰਮਾ, ਹਰਸ਼ਰਨ ਸਿੰਘ, ਚਰਨਜੀਤ ਸਿੰਘ, ਵਕੀਲ ਸਦਾ, ਲਖਵਿੰਦਰ ਸਿੰਘ, ਰਾਕੇਸ਼ ਕੁਮਾਰ, ਰਾਜੀਵ,ਕੁਮਾਰ, ਨਵਦੀਪਸਿੰਘ, ਗਗਨਦੀਪ ਸਿੰਘ, ਅਮਨ ਗਰਗ, ਮਨਮੋਹਨਜੀਤ ਸਿੰਘ, ਰਮਨ ਕੁਮਾਰ, ਇੰਦੂ ਬਾਲਾ, ਸੰਦੀਪ ਕੌਰ, ਸੁਪਿੰਦਰ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਬਲਜੀਤ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।