ਜਸਪਾਲ ਸਿੰਘ ਜੱਸੀ, ਤਰਨਤਾਰਨ

ਆਜ਼ਾਦੀ ਦਿਹਾੜੇ ਮੌਕੇ ਤਰਨਤਾਰਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਉਚੇਰੀ ਸਿੱਖਿਆ, ਖੇਡਾਂ ਤੇ ਯੂਥ ਸੇਵਾਵਾਂ ਤੇ ਵਾਤਾਵਰਨ, ਵਿਗਿਆਨ ਤੇ ਤਕਨਾਲੌਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨਾਂ੍ਹ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਪ੍ਰਭਾਵ ਸ਼ੈਲੀ ਮਾਰਚ ਪਾਸਟ ਕੋਲੋਂ ਸਲਾਮੀ ਲਈ। ਨਾਲ ਹੀ ਉਨਾਂ੍ਹ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।

ਆਪਣਾ ਸੰਦੇਸ਼ ਦਿੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ੍ਹ ਦੀ ਬਦੌਲਤ ਹੀ ਅੱਜ ਮੈਨੂੰ ਝੰਡਾ ਲਹਿਰਾਉਣ ਦਾ ਮਾਣ ਪ੍ਰਰਾਪਤ ਹੋਇਆ ਹੈ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਨਾਂ੍ਹ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਗਏ ਤਰਨਤਾਰਨ ਸ਼ਹਿਰ 'ਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਰਾਪਤ ਹੋਇਆ ਹੈ।

ਉਨਾਂ੍ਹ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਭਾਂਵੇ ਖੇਡਾਂ ਹੋਣ, ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦੀ ਗੱਲ, ਇਸ ਜ਼ਿਲ੍ਹੇ ਦੇ ਨੌਜਵਾਨਾਂ ਨੇ ਪੂਰੇ ਦੇਸ਼ ਵਿਚ ਆਪਣੇ ਝੰਡੇ ਗੱਡੇ ਹਨ। ਉਨਾਂ੍ਹ ਕਿਹਾ ਕਿ ਸੈਨਾ ਦੀ ਭਰਤੀ ਉਨੀਂ ਦੇਰ ਤਕ ਪੂਰੀ ਨਹੀਂ ਹੁੰਦੀ ਜਦੋਂ ਤਕ ਇਸ ਜ਼ਿਲ੍ਹੇ ਦੇ ਨੌਜਵਾਨ ਭਰਤੀ ਨਾ ਹੋਣ। ਪ੍ਰਵੀਨ ਕੁਮਾਰ ਓਲੰਪਿਕ ਖਿਡਾਰੀ ਨੇ ਜਿਥੇ ਖੇਡਾਂ ਵਿਚ ਅਤੇ ਮਹਾਂਭਾਰਤ ਵਰਗੇ ਸੀਰੀਅਲ 'ਚ ਭੂਮਿਕਾ ਕਰਕੇ ਤਰਨਤਾਰਨ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੁਣੇ ਹੀ ਬਰਮਿੰਘਮ ਵਿਖੇ ਹੋਈਆਂ ਕਾਮਨ ਵੈਲਥ ਖੇਡਾਂ ਵਿਚ ਜ਼ਿਲ੍ਹੇ ਦੇ ਆਕਾਸ਼ਦੀਪ ਨੇ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨਾਂ੍ਹ ਦੱਸਿਆ ਕਿ 29 ਅਗਸਤ ਤੋਂ ਸੂਬੇ ਭਰ ਵਿਚ ਖੇਡ ਮੇਲਾ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਬਲਾਕ ਪੱਧਰ ਤਕ 28 ਕਿਸਮ ਦੀਆਂ ਖੇਡਾਂ ਹੋਣਗੀਆਂ ਅਤੇ 6 ਕਰੋੜ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਇਸ ਖੇਡ ਮੇਲੇ ਵਿਚ 5 ਲੱਖ ਤੋਂ ਵੱਧ ਬੱਚੇ ਹਿੱਸਾ ਲੈਣਗੇ। ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਉਨਾਂ੍ਹ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ ਸਮੇਂ 'ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਉਨਾਂ੍ਹ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ। ਪੰਜਾਬ ਦੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਕਿਸੇ ਲੀਡਰ ਦੀ ਨਹੀਂ ਸਗੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਹੈ, ਤਾਂ ਜੋ ਸਾਨੂੰ ਅਹਿਸਾਸ ਹੋਵੇ ਕਿ ਅਸੀਂ ਜੋ ਕੁਝ ਵੀ ਹਾਂ ਇਨਾਂ੍ਹ ਦੀ ਬਦੌਲਤ ਹਾਂ। ਉਨਾਂ੍ਹ ਦੱਸਿਆ ਕਿ ਸਿੱਖਿਆ ਵਿਚ ਵਿਸ਼ੇਸ਼ ਧਿਆਨ ਦੇ ਕੇ ਪਿਛਲੇ ਸਾਲਾਂ ਨਾਲੋਂ 16 ਫੀਸਦੀ ਬਜਟ ਵਧਾਇਆ ਗਿਆ ਹੈ। ਸਰਕਾਰ ਰੋਜ਼ਗਾਰ ਮੁੱਦੇ 'ਤੇ ਵੀ ਕੰਮ ਕਰ ਰਹੀ ਹੈ ਅਤੇ 26 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾ ਰਹੀਆਂ ਹਨ।

ਉਨਾਂ੍ਹ ਕਿਹਾ ਕਿ ਅਸੀਂ ਬੱਚਿਆਂ ਨੂੰ ਕੇਵਲ ਨੌਕਰੀ ਲੈਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾ ਰਹੇ ਹਾਂ। ਸਰਕਾਰ ਭਿ੍ਸ਼ਟਾਚਾਰ ਪ੍ਰਤੀ ਜੀਰੋ ਬਰਦਾਸ਼ਤ ਨੀਤੀ 'ਤੇ ਕੰਮ ਕਰ ਰਹੀ ਹੈ। ਟਰਾਂਸਪੋਰਟ ਮਾਫੀਏ ਤੋਂ ਕਬਜ਼ਾ ਛੁਡਾ ਕੇ ਦਿੱਲੀ ਤਕ ਸਰਕਾਰੀ ਬੱਸਾਂ ਚਲਾ ਦਿੱਤੀਆਂ ਹਨ। ਮਾਨ ਸਰਕਾਰ ਈਗਵਰਨੈਂਸ 'ਤੇ ਕੰਮ ਕਰ ਰਹੀ ਹੈ ਤੇ ਪਿਛਲਾ ਵਿਧਾਨ ਸਭਾ ਸ਼ੈਸ਼ਨ ਪੇਪਰਲੈੱਸ ਕਰਕੇ 21 ਲੱਖ ਰੁਪਏ ਬਚਾਏ ਹਨ। ਈ ਸਟੈਂਪ ਲਿਆ ਕੇ ਪੰਜਾਬ ਦੇ ਲੋਕਾਂ ਦੇ 35 ਕਰੋੜ ਰੁਪਏ ਬਚਾਏ ਹਨ। ਸਰਕਾਰ ਅਮਨ ਕਾਨੂੰਨ 'ਤੇ ਪੂਰੀ ਸਖ਼ਤੀ ਨਾਲ ਕੰਮ ਕਰ ਰਹੀ ਹੈ ਅਤੇ ਗੈਂਗਸਟਰਾਂ, ਨਸ਼ੇ ਵੇਚਣ ਵਾਲਿਆਂ ਨੂੰ ਗਿ੍ਫਤਾਰ ਕਰਕੇ ਉਨਾਂ੍ਹ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਲਚਰ ਵਧਾ ਰਹੇ ਹਾਂ ਅਤੇ ਪਿਛਲੇ ਸਾਲਾਂ ਨਾਲੋਂ ਖੇਡਾਂ ਦਾ ਬਜਟ 56 ਫੀਸਦੀ ਵਧਾਇਆ ਹੈ। ਉਨਾਂ੍ਹ ਕਿਹਾ ਕਿ ਨੌਜਵਨਾਂ ਲਈ ਖੇਡਾਂ ਦਾ ਸਾਜੋ ਸਮਾਨ ਅਤੇ ਖੇਡ ਸਟੇਡੀਅਮਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਵਿਕਸਤ ਕੀਤਾ ਜਾ ਰਿਹਾ ਹੈ। ਸਮਾਗਮ ਦੇ ਅੰਤ ਵਿਚ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਮੁੱਖ ਮਹਿਮਾਨ ਮੀਤ ਹੇਅਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਪਿ੍ਰਆ ਸੂਦ, ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਗੁਰਸੇਵਕ ਸਿੰਘ ਅੌਲਖ, ਆਈਜੀ ਰਾਕੇਸ਼ ਕੁਮਾਰ, ਐੱਸਐੱਸਪੀ ਰਣਜੀਤ ਸਿੰਘ ਿਢੱਲੋਂ, ਵਧੀਕ ਡੀਸੀ ਰਵਿੰਦਰਪਾਲ ਸਿੰਘ, ਐੱਸਡੀਐੱਮ ਰਜਨੀਸ਼ ਕੁਮਾਰ, ਪਰੇਡ ਕਮਾਂਡਰ ਡੀਐੱਸਪੀ ਰਾਜ ਕੁਮਾਰ ਚੌਧਰੀ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਹਾਜ਼ਰ ਸਨ।