ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ: ਸਰਹੱਦੀ ਕਸਬਾ ਖਾਲੜਾ ਵਿਖੇ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਮਿ੍ਰਤਕਾ ਦੀ ਪਛਾਣ ਪਲਵਿੰਦਰ ਕੌਰ (30)ਵਜੋਂ ਹੋਈ ਹੈ। ਮਿ੍ਤਕਾ ਦੇ ਪਤੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦਾ ਵਿਆਹ ਅੱਠ ਸਾਲ ਪਹਿਲਾਂ ਪਲਵਿੰਦਰ ਕੌਰ ਨਾਲ ਹੋਇਆ ਸੀ। ਉਸਦੀ ਪਤਨੀ ਨੂੰ ਕਸਬਾ ਖਾਲੜਾ ਦਾ ਰਹਿਣ ਵਾਲਾ ਇਕ ਵਿਅਕਤੀ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਜਿਸ ਤੋਂ ਪ੍ਰੇਸ਼ਾਨ ਹੋ ਕੇ ਪਲਵਿੰਦਰ ਕੌਰ ਨੇ ਇਸਦੀ ਜਾਣਕਾਰੀ ਆਪਣੇ ਸਹੁਰੇ ਪਰਿਵਾਰ ਨੂੰ ਦਿੱਤੀ। ਪਰ ਉਹ ਮਜਬੂਰੀ ਦੇ ਚਲਦਿਆਂ ਚੁੱਪ ਰਹੇ। ਜਦੋਂਕਿ ਪਲਵਿੰਦਰ ਨੇ ਤੰਗ ਹੋ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮਿ੍ਤਕ ਪਲਵਿੰਦਰ ਕੌਰ ਆਪਣੇ ਪਿੱਛੇ ਇਕ ਲੜਕੀ ਅਤੇ ਇਕ ਲੜਕਾ ਛੱਡ ਗਈ। ਮਿ੍ਤਕਾ ਦੇ ਪਤੀ ਹਰਜੀਤ ਸਿੰਘ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਪਹੁੰਚੇ ਥਾਣਾ ਖਾਲੜਾ ਦੇ ਐੱਸਐੱਚਓ ਨਰਿੰਦਰ ਸਿੰਘ ਢੋਟੀ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦੋਂਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੱਟੀ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜਿਥੇ ਸ਼ਨਿਚਰਵਾਰ ਨੂੰ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Posted By: Shubham Kumar