ਫਿਰੌਤੀ ਲਈ ਘਰ ’ਤੇ ਦੋ ਪੈਟਰੋਲ ਬੰਬ ਸੁੱਟਣ ਵਾਲਾ ਮੁਕਾਬਲੇ ਤੋਂ ਬਾਅਦ ਕਾਬੂ, ਪੁਲਿਸ ਨਾਲ ਦੁਵੱਲੀ ਗੋਲੀਬਾਰੀ 'ਚ ਹੋਇਆ ਜ਼ਖ਼ਮੀ, ਹਸਪਤਾਲ ਦਾਖ਼ਲ
ਕਰੀਬ ਇਕ ਮਹੀਨਾ ਪਹਿਲਾਂ ਤਰਨਤਾਰਨ ਦੇ ਜੰਡਿਆਲਾ ਰੋਡ ਉੱਪਰ ਇਕ ਘਰ ’ਤੇ ਦੋ ਵਾਰ ਪੈਟਰੋਲ ਬੰਬ ਸੁੱਟਣ ਵਾਲੇ ਨੂੰ ਮੰਗਲਵਾਰ ਦੇਰ ਸ਼ਾਮ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦੋਂਕਿ ਦੁਵੱਲੀ ਗੋਲੀਬਾਰੀ ਦੌਰਾਨ ਜਖਮੀ ਹੋਏ ਉਕਤ ਨੌਜਵਾਨ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਤੋਂ ਪੁਲਿਸ ਨੇ ਮੁਲਜ਼ਮ ਦਾ ਮੋਟਰਸਾਈਕਲ ਅਤੇ ਪਿਸਤੋਲ ਵੀ ਬਰਾਮਦ ਕੀਤਾ ਹੈ।
Publish Date: Tue, 02 Dec 2025 10:17 PM (IST)
Updated Date: Tue, 02 Dec 2025 10:19 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਕਰੀਬ ਇਕ ਮਹੀਨਾ ਪਹਿਲਾਂ ਤਰਨਤਾਰਨ ਦੇ ਜੰਡਿਆਲਾ ਰੋਡ ਉੱਪਰ ਇਕ ਘਰ ’ਤੇ ਦੋ ਵਾਰ ਪੈਟਰੋਲ ਬੰਬ ਸੁੱਟਣ ਵਾਲੇ ਨੂੰ ਮੰਗਲਵਾਰ ਦੇਰ ਸ਼ਾਮ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦੋਂਕਿ ਦੁਵੱਲੀ ਗੋਲੀਬਾਰੀ ਦੌਰਾਨ ਜਖਮੀ ਹੋਏ ਉਕਤ ਨੌਜਵਾਨ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਤੋਂ ਪੁਲਿਸ ਨੇ ਮੁਲਜ਼ਮ ਦਾ ਮੋਟਰਸਾਈਕਲ ਅਤੇ ਪਿਸਤੋਲ ਵੀ ਬਰਾਮਦ ਕੀਤਾ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਰਨਤਾਰਨ ਦੇ ਜੰਡਿਆਲਾ ਰੋਡ ’ਤੇ ਰਹਿੰਦੇ ਇਕ ਵਿਅਕਤੀ ਕੋਲੋਂ ਕਰਨ ਨਾਮਕ ਵਿਅਕਤੀ ਨੇ ਲਖਬੀਰ ਸਿੰਘ ਲੰਡਾ ਦਾ ਨਾਂ ਲੈ ਕੇ ਦਸ ਲੱਖ ਦੀ ਫਿਰੋਤੀ ਮੰਗੀ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਦੇ ਘਰ ਉੱਪਰ ਤਿੰਨ ਨਵੰਬਰ ਦੀ ਸਵੇਰ ਅਤੇ ਸ਼ਾਮ ਨੂੰ ਦੋ ਵਾਰ ਪੈਟਰੋਲ ਬੰਬ ਸੁੱਟੇ ਸਨ। ਐੱਸਐੱਸਪੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਜਾਂਚਣ ਅਤੇ ਮਨੁੱਖੀ ਸੋਰਸਾਂ ਰਾਂਹੀ ਬੰਬ ਸੁੱਟਣ ਵਾਲੇ ਦੋ ਜਣਿਆਂ ਦੀ ਪਛਾਣ ਕਰਕੇ ਕੇਸ ਵਿਚ ਸ਼ਾਮਲ ਕਰ ਲਿਆ ਗਿਆ। ਜਿਨ੍ਹਾਂ ਵਿੱਚੋਂ ਇਕ ਅਕਾਸ਼ਦੀਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮੁਰਾਦਪੁਰ ਦੀ ਪਛਾਣ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਹੋਈ ਤਾਂ ਉਸ ਨੂੰ ਰੁਕਣ ਦਾ ਇਛਾਰਾ ਕੀਤਾ ਤਾਂ ਉਸ ਨੇ ਬਾਈਕ ਭਜਾ ਲਈ ਅਤੇ ਸ਼ੇਰੋਂ ਪਿੰਡ ਕੋਲ ਪੁਲਿਸ ਨੇ ਜਦੋਂ ਉਸ ਘੇਰ ਲਿਆ ਤਾਂ ਉਸਨੇ ਅੱਗੋਂ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਜਦੋਂਕਿ ਜਵਾਬੀ ਫਾਇਰਿੰਗ ਦੌਰਾਨ ਅਕਾਸ਼ਦੀਪ ਸਿੰਘ ਦੀ ਲੱਤ ’ਤੇ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਿਆ। ਜਿਸ ਨੂੰ ਤਰਨਤਾਰਨ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸਦੇ ਦੂਸਰੇ ਸਾਥੀ ਦੀ ਵੀ ਤਲਾਸ਼ ਜਾਰੀ ਹੈ।