ਗੁਰਮੇਲ ਭੰਮਾ, ਝੁਨੀਰ : ਥਾਣਾ ਝੁਨੀਰ ਅੰਦਰ ਪੈਂਦੇ ਪਿੰਡ ਹੀਰਕੇ ਵਿਖੇ ਇੱਕ ਵਿਅਕਤੀ ਦੀ ਘੱਗਰ ਦਰਿਆ ਵਿੱਚ ਡੁੱਬ ਜਾਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਾਂ ਸਿੰਘ (56) ਪੁੱਤਰ ਦਿਆਲ ਸਿੰਘ ਹਰਿਆਣੇ ਵਾਲੇ ਪਾਸਿਓਂ ਮੜ੍ਹ ਤੋਂ ਆਪਣੇ ਪੀਣ ਲਈ ਸ਼ਰਾਬ ਦੀ ਬੋਤਲ ਲੈ ਕੇ ਆ ਰਿਹਾ ਸੀ ਤਾਂ ਹੀਰਕੇ ਅਤੇ ਮੜ੍ਹ ਦੇ ਦਰਮਿਆਨ ਪੈਂਦੇ ਬਾਰਡਰ 'ਤੇ ਠੇਕੇਦਾਰਾਂ ਵੱਲੋਂ ਸ਼ਰਾਬ ਦੀ ਸਮੱਗਲਿੰਗ ਨੂੰ ਲੈ ਕੇ ਨਾਕਾ ਲਾਇਆ ਹੋਇਆ ਸੀ, ਜਦ ਉਨ੍ਹਾਂ ਨੂੰ ਸ਼ੱਕ ਪਿਆ ਕੇ ਇਹ ਵਿਅਕਤੀ ਸ਼ਰਾਬ ਲੈ ਕੇ ਆਇਆ ਹੈ ਤਾਂ ਇੰਨ੍ਹਾਂ ਠੇਕੇਦਾਰਾਂ ਨੇ ਉਸ ਵਿਅਕਤੀ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਗੁਰਾਂ ਸਿੰਘ ਨੇ ਉਨ੍ਹਾਂ ਤੋਂ ਡਰ ਦੇ ਮਾਰੇ ਨੇ ਘੱਗਰ ਵਿੱਚ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਵੀਰਵਾਰ ਨੂੰ ਮ੍ਰਿਤਕ ਦੇਹ ਨੂੰ ਘੱਗਰ ਵਿੱਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਗਿਆ। ਥਾਣਾ ਮੁਖੀ ਝੁਨੀਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਜੱਗੀ ਦੇ ਬਿਆਨਾਂ 'ਤੇ ਠੇਕੇਦਾਰ ਦੀਪਕ ਚਾਵਲਾ, ਰੋਮੀ ਕੁਮਾਰ ਅਤੇ ਦੋ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ।

Posted By: Tejinder Thind