v> ਪੱਤਰ ਪ੍ਰੇਰਕ, ਤਰਨਤਾਰਨ : ਡੇਰਾ ਬਿਆਸ ਜਾ ਰਹੇ ਮੋਟਰਸਾਈਕਲ ਸਵਾਰ-ਚਾਚੇ ਭਤੀਜੇ ਨੂੰ ਲੁਟੇਰਿਆਂ ਨੇ ਨਾਗੋਕੇ ਮੋੜ ਖਡੂਰ ਸਾਹਿਬ ਨੇੜੇ ਰੋਕ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ। ਘਟਨਾ ਉਪਰੰਤ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ।

ਹਰਦੀਪ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਲੋਹਕਾ ਨੇ ਦੱਸਿਆ ਕਿ ਉਹ ਆਪਣੇ ਚਾਚਾ ਅਮਰੀਕ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਿਆਸ ਡੇਰੇ ਜਾ ਰਹੇ ਸੀ। ਜਦੋਂ ਉਹ ਖਡੂਰ ਸਾਹਿਬ ਨਾਗੋਕੇ ਮੋੜ ਨੇਤੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਡਰਾ ਧਮਕਾ ਕੇ ਉਸ ਕੋਲੋਂ 500 ਰੁਪਏ ਤੇ ਚਾਚੇ ਅਮਰੀਕ ਸਿੰਘ ਤੋਂ 400 ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਭੱਜਣ ਮੌਕੇ ਉਨ੍ਹਾਂ ਨੇ ਲੁਟੇਰਿਆਂ ਦਾ ਮੋਟਰਸਾਈਕਲ ਨੰਬਰ ਪੀਬੀ 02 ਡੀਸੀ 7819 ਨੋਟ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮੋਟਰਸਾਈਕਲ ਨੰਬਰ ਦੇ ਅਧਾਰ 'ਤੇ ਜਾਂਚ ਕਰ ਰਹੀ ਹੈ। ਜਲਦ ਹੀ ਲੁਟੇਰਿਆਂ ਤਕ ਪਹੁੰਚ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Seema Anand