ਜਸਪਾਲ ਸਿੰਘ ਜੱਸੀ, ਤਰਨਤਾਰਨ : ਸਟੇਅ ਲਈ ਜ਼ਮੀਨ 'ਚ ਕੀਤੀ ਕੰਧ ਨੂੰ ਲੋਕਾਂ ਨੇ ਢਾਹ ਦਿੱਤਾ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਮੁਹੱਲਾ ਟਾਂਕ ਕਸੱਤਰੀ ਤਰਨਤਾਰਨ ਦੀ ਹੈ।

ਰਾਜਵਿੰਦਰ ਕੌਰ ਪਤਨੀ ਕਾਰਜ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਜ਼ਮੀਨ ਦਾ ਸਟੇਅ ਮਿਲਿਆ ਹੋਇਆ ਹੈ। ਜਿਸ ਵਿਚ ਉਸਨੇ ਕੰਧ ਕੀਤੀ ਹੋਈ ਹੈ। ਉਕਤ ਜ਼ਮੀਨ 'ਤੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਜਸਵੰਤ ਸਿੰਘ, ਉਸਦੀ ਪਤਨੀ ਮਨਦੀਪ ਕੌਰ, ਮਲਕੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ, ਕੁਲਦੀਪ ਕੌਰ ਪਤਨੀ ਸੁਖਜਿੰਦਰ ਸਿੰਘ, ਰਘਬੀਰ ਸਿੰਘ ਪੁੱਤਰ ਅਮਰਜੀਤ ਸਿੰਘ, ਤਰਸੇਮ ਸਿੰਘ ਉਰਫ ਕਾਲੂ, ਹਰਜੀਤ ਕੌਰ ਪਤਨੀ ਮਲਕੀਤ ਸਿੰਘ, ਰਜਨੀ ਪਤਨੀ ਤਰਸੇਮ ਸਿੰਘ ਵਾਸੀ ਮੁਹੱਲਾ ਟਾਂਕ ਕਸੱਤਰੀ ਉਕਤ ਜਮੀਨ 'ਤੇ ਹੱਕ ਜਤਾਉਂਦੇ ਹਨ। ਲੰਘੇ ਦਿਨ ਸਵੇਰੇ 9 ਵਜੇ ਉਹ ਆਪਣੇ ਬੱਚਿਆਂ ਨਾਲ ਘਰ ਵਿਚ ਮੌਜੂਦ ਸੀ। ਇਸ ਦੌਰਾਨ ਉਕਤ ਵਿਅਕਤੀ ਜ਼ਮੀਨ ਵਿਚ ਬਣਾਈ ਕੰਧ ਢਾਹੁਣ ਲੱਗ ਪਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਕੀਤੀ ਜਾ ਰਹੀ ਹੈ।

Posted By: Rajnish Kaur