v>

ਜੇਐੱਨਐੱਨ, ਤਰਨਤਾਰਨ : ਨਾਮੀ ਪਹਿਲਵਾਨਾਂ ਦੇ ਪਿੰਡ ਸ਼ੇਰੋਂ 'ਚ ਦੋ ਪਹਿਲਵਾਨ ਭਰਾਵਾਂ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਝੜਪ ਹੋ ਗਈ। ਮਾਮਲਾ ਏਨਾ ਵਧ ਗਿਆ ਕਿ ਇਕ ਭਰਾ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ 'ਚ ਉਨ੍ਹਾਂ ਦੇ ਹੀ ਰਿਸ਼ਤੇਦਾਰ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ ਹੈ। ਲਾਸ਼ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾ ਦਿੱਤੀ ਹੈ।

ਪਿੰਡ ਸ਼ੇਰੋਂ ਨਾਮੀ ਪਹਿਲਵਾਨਾਂ ਦਾ ਪਿੰਡ ਹੈ। ਇੱਥੋਂ ਦੇ ਨਾਮੀ ਪਹਿਲਵਾਨ ਜੋਗਿੰਦਰ ਸਿੰਘ ਟਾਈਗਰ ਦੇ ਪੁੱਤਰ ਪੱਪੂ ਦਾ ਆਪਣੇ ਭਰਾ ਅਮਰੀਕ ਨਾਲ ਜ਼ਮੀਨੀ ਝਗੜਾ ਸੀ। ਇਸ ਸਬੰਧੀ ਅਮਰੀਕ ਦੇ ਪੁੱਤਰ ਦੇ ਸਹੁਰੇ ਵਾਲੇ ਵੀ ਆਏ ਹੋਏ ਸਨ। ਅੱਜ ਸਵੇਰੇ ਦੋਵੇਂ ਧਿਰਾਂ 'ਚ ਝਗੜਾ ਹੋਇਆ। ਇਸ ਦੌਰਾਨ ਪੱਪੂ ਨੇ ਆਪਣੇ ਪੁੱਤਰ ਕਰਨ ਪਹਿਲਵਾਨ ਨਾਲ ਮਿਲ ਕੇ ਫਾਇਰਿੰਗ ਕਰ ਦਿੱਤੀ। ਇਕ ਗੋਲ਼ੀ ਅਮਰੀਕ ਦੇ ਇਕ ਰਿਸ਼ਤੇਦਾਰ ਨੌਜਵਾਨ ਨੂੰ ਲੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੌਕੇ 'ਤੇ ਥਾਣਾ ਸਰਹਾਲੀ ਪਹੁੰਚ ਚੁੱਕੀ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

Posted By: Seema Anand