ਤਰਨਤਾਰਨ : ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਲੋਕ ਸਭਾ ਚੋਣਾਂ ਨੂੰ ਮਹਾਂ ਤਿਉਹਾਰ ਵਜੋਂ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਜ਼ਿਲ੍ਹੇ ਵਿਚ ਕੁੱਲ੍ਹ 878 ਪੋਲਿੰਗ ਸਟੇਸ਼ਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 18 ਸਾਲ ਦੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ, ਪੀਡਬਲਯੂਡੀ ਵੋਟਰਾਂ ਅਤੇ ਥਰਡ ਜੈਂਡਰ ਵੋਟਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ ਪੋਲ਼ਿੰਗ ਸਟੇਸ਼ਨ 'ਤੇ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸ਼ਾਮ ਤਕ 64.17 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 : 45pm : ਹਲਕਾ ਵਾਇਜ਼ ਵੋਟਿੰਗ ਇਸ ਤਰ੍ਹਾਂ ਰਹੀ

ਗੁਰਦਾਸਪੁਰ : 68.52

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.48

ਹੁਸ਼ਿਆਰਪੁਰ : 60.92

ਅਨੰਦਪੁਰ ਸਾਹਿਬ : 62.20

ਲੁਧਿਆਣਾ : 59.31

ਫਤਹਿਗੜ੍ਹ ਸਾਹਿਬ : 63.84

ਫ਼ਰੀਦਕੋਟ : 61.49

ਫਿਰੋਜ਼ਪੁਰ : 66.39

ਬਠਿੰਡਾ : 73.90

ਸੰਗਰੂਰ : 70.74

ਪਟਿਆਲਾ : 65.80

6:15pm : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 62.67

ਪਟਿਆਲਾ : 64.18

ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ- 48.63 ਫੀਸਦੀ

ਅੰਮ੍ਰਿਤਸਰ- 43.85

ਖਡੂਰ ਸਾਹਿਬ- 46.60

ਜਲੰਧਰ- 46.75

ਹੁਸ਼ਿਆਪੁਰ- 45.31

ਅਨੰਦਪੁਰ ਸਾਹਿਬ- 47.99

ਲੁਧਿਆਣਾ- 45.70

ਫ਼ਤਹਿਗੜ੍ਹ ਸਾਹਿਬ- 48.76

ਫਰੀਦਕੋਟ- 45.52

ਫਿਰੋਜ਼ਪੁਰ- 52.31

ਬਠਿੰਡਾ- 50.54

ਸੰਗਰੂਰ- 52.34

ਪਟਿਆਲਾ- 51.74

-ਤਰਨਤਾਰਨ ਦੇੋ ਵਾਰਡ ਨੰਬਰ 6 'ਚ ਪੋਲਿੰਗ ਸਟੇਸ਼ਨ ਜਾਣ ਨੂੰ ਲੈ ਕੇ ਸਥਿਤੀ ਤਣਾਅਪੂਰਵਕ ਬਣ ਗਈ। ਵਾਰਡ ਦੇ ਭਾਜਪਾ ਨਾਲ ਸਬੰਧਤ ਕੌਂਸਲਰ ਨੇ ਦੋਸ਼ ਲਗਾਇਆ ਕਿ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕਰ ਕੇ ਪੱਗ ਲਾਉਣ ਦਾ ਯਤਨ ਕੀਤਾ ਗਿਆ।

-ਪੱਟੀ ਹਲਕੇ ਦੇ ਪਿੰਡ ਬਰਵਾਲਾ ਵਿਖੇ ਕਾਂਗਰਸੀ ਅਕਾਲੀ ਵਰਕਰਾਂ ਵਿੱਚ ਵੋਟਾਂ ਨੂੰ ਲੇ ਕੇ ਹੋਈ ਤਰਕਾਰ। ਪਿੰਡ ਕੋਟ ਬੁੱਢਾ ਵਿਖੇ ਵੀਵੀਪੈਟ ਮਸ਼ੀਨ ਖਰਾਬ ਵੋਟਰ ਹੋ ਰਹੇ ਪਰੇਸ਼ਾਨ।

-ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਪਹੁੰਚੇ ਜੰਡਿਆਲਾ ਗੁਰੂ ਦੇ ਬੂਥ ਨੰਬਰ 76 77 'ਤੇ।

10.20 AM

ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਵੋਟ ਪਾਉਣ ਜਾ ਰਹੇ ਨੋਜਵਾਨ ਦਾ ਕਤਲ।

09.15 AM

ਸਵੇਰੇ 9 ਵਜੇ ਤਕ ਖਡੂਰ ਸਾਹਿਬ ਲੋਕ ਸਭਾ ਸੀਟ ਤੇ 09.04% ਮਤਦਾਨ ਹੋ ਚੁੱਕਾ ਹੈ।

8:46 AM : ਬਲਾਕ ਭਿੱਖੀਵਿੰਡ ਹਲਕਾ ਖਡੂਰ ਸਾਹਿਬ, ਵਿਧਾਨ ਸਭਾ ਹਲਕਾ ਖੇਮਕਰਨ, ਪਿੰਡ ਮਰਗਿੰਦਪੁਰਾ, ਬੂਥ ਨੰਬਰ 130 ਤੇ ਵੋਟਿੰਗ ਮਸ਼ੀਨ ਹੋਈ ਖਰਾਬ। ਸਿਰਫ਼ ਸੱਤ ਵੋਟਾਂ ਪੋਲ ਹੋਈਆਂ।

Posted By: Jagjit Singh