ਜਸਪਾਲ ਸਿੰਘ ਜੱਸੀ, ਤਰਨਤਾਰਨ : Khadoor Sahib Lok Sabha Elections 2019 : 17ਵੀਂ ਲੋਕ ਸਭਾ ਲਈ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਦੇ 19 ਉਮੀਦਵਾਰਾਂ ਦੀ ਕਿਸਮਤ ਐਤਵਾਰ ਨੂੰ ਹਲਕੇ ਦੇ 16 ਲੱਖ 25 ਹਜ਼ਾਰ 192 ਵੋਟਰਾਂ ਵੱਲੋਂ ਈਵੀਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) 'ਚ ਬੰਦ ਕੀਤੀ ਜਾਵੇਗੀ। ਮਾਝੇ, ਮਾਲਵੇ ਅਤੇ ਦੁਆਬਾ ਖੇਤਰ 'ਤੇ ਅਧਾਰਿਤ ਇਸ ਲੋਕ ਸਭਾ ਹਲਕੇ 'ਚ ਚਾਰ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਫਿਰੋਜ਼ਪੁਰ ਦੇ 9 ਵਿਧਾਨ ਸਭਾ ਹਲਕੇ ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਜੰਡਿਆਲਾ ਗੁਰੂ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ ਸ਼ਾਮਲ ਹਨ ਜਿਨ੍ਹਾਂ 'ਚ ਚਾਰ ਹਲਕੇ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ।

ਖਡੂਰ ਸਾਹਿਲ ਲੋਕ ਸਭਾ ਹਲਕੇ ਦੇ 1902 ਬੂਥਾਂ 'ਤੇ ਹੋਵੇਗਾ ਮਤਦਾਨ

ਖਡੂਰ ਸਾਹਿਬ ਲੋਕ ਸਭਾ ਹਲਕੇ 'ਚ ਮਤਦਾਨ ਦੇ ਲਈ 1902 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਤੇ ਇਸ ਹਲਕੇ ਦੇ 16 ਲੱਖ 25 ਹਜਾਰ 192 ਵੋਟਰ ਜਿਨ੍ਹਾਂ 'ਚ 854510 ਮਰਦ ਅਤੇ 770609 ਔਰਤਾਂ ਸਮੇਤ 13 ਤੀਸਰੇ ਲਿੰਗ ਦੇ ਵੋਟਰ ਸ਼ਾਮਲ ਹਨ ਆਪਣੇ ਮਤ ਦਾ ਪ੍ਰਯੋਗ ਕਰ ਸਕਣਗੇ। ਤਰਨਤਾਰਨ ਜ਼ਿਲ੍ਹੇ ਦੇ ਵੋਟਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 783681 ਹੈ ਜਿਨ੍ਹਾਂ 'ਚ 411307 ਮਰਦ ਅਤੇ 372344 ਔਰਤਾਂ ਤੋਂ ਇਲਾਵਾ 30 ਤੀਸਰੇ ਲਿੰਗ ਦੇ ਵੋਟਰ ਸ਼ਾਮਲ ਹਨ। ਜ਼ਿਲ੍ਹੇ ਵਿਚ 531 ਪੋਲਿੰਗ ਸ਼ਟੇਸ਼ਨਾਂ 'ਤੇ ਕੁੱਲ੍ਹ 878 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ

ਸਿਵਲ ਤੇ ਪੁਲਿਸ ਦੇ 8365 ਮੁਲਾਜ਼ਮ ਤਾਇਨਾਤ

ਲੋਕ ਸਭਾ ਚੋਣਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਚੋਣ ਕਮਿਸ਼ਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੋਂ ਇਲਾਵਾ 4 ਜ਼ੋਨਲ ਮੈਜਿਸਟਰੇਟ, 74 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ ਜੋ ਸੈਕਟਰ ਮੈਜਿਸਟਰੇਟ ਦੀਆਂ ਪਾਵਰਾਂ ਨਾਲ ਲੈਸ ਹੋਣਗੇ। ਚੋਣ ਅਮਲ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ 8365 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਦੋਂਕਿ ਸੁਰੱਖਿਆ ਪ੍ਰਬੰਧਾਂ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 28 ਕੰਪਨੀਆਂ ਤਾਇਨਾਤ ਕੀਤੀ ਗਈਆਂ ਹਨ। ਇਸਦੇ ਨਾਲ ਹੀ 317 ਪੋਲਿੰਗ ਬੂਥਾਂ ਤੇ ਮਾਈਕਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।

ਇਹ ਹਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ

ਉਮੀਦਵਾਰ-ਪਾਰਟੀ

ਜਸਬੀਰ ਸਿੰਘ ਡਿੰਪਾ-ਕਾਂਗਰਸ

ਬੀਬੀ ਜਗੀਰ ਕੌਰ-ਸ਼੍ਰੋਮਣੀ ਅਕਾਲੀ ਦਲ

ਬੀਬੀ ਪਰਮਜੀਤ ਕੌਰ ਖਾਲੜਾ-ਪੰਜਾਬ ਜਮਹੂਰੀ ਗਠਜੋੜ

ਮਨਜਿੰਦਰ ਸਿੰਘ ਸਿੱਧੂ-ਆਮ ਆਦਮੀ ਪਾਰਟੀ

Posted By: Seema Anand