ਜਸਪਾਲ ਸਿੰਘ ਜੱਸੀ, ਤਰਨਤਾਰਨ

ਸਥਾਨਕ ਜ਼ਿਲ੍ਹੇ ਵਿਚ ਭਾਜਪਾ ਦੀ ਟੀਮ ਦਾ ਵਿਸਥਾਰ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸ਼ਹਿਰ ਦੇ ਉੱਘੇ ਕਾਰੋਬਾਰੀ ਤੇ ਸਮਾਜ-ਸੇਵੀ ਐਡਵੋਕੇਟ ਜਸਮੀਤ ਸਿੰਘ ਵਾਲੀਆ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨਾਂ੍ਹ ਨੇ ਨਾਲ ਹੀ ਕਿਹਾ ਕਿ ਵਾਲੀਆ ਦੀ ਨਿਯੁਕਤੀ ਨਾਲ ਇਲਾਕੇ ਵਿਚ ਭਾਜਪਾ ਜਿਥੇ ਮਜ਼ਬੂਤ ਹੋਵੇਗੀ। ਉਥੇ ਹੀ ਸ਼ਹਿਰ ਵਿਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਜਸਮੀਤ ਸਿੰਘ ਵਾਲੀ ਟੀਮ ਦੇ ਡੱਟਵੇਂ ਮੈਂਬਰ ਸਾਬਤ ਹੋਣਗੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਉਨਾਂ੍ਹ ਨੂੰ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ। ਜਦੋਂਕਿ ਉਚੇਚੇ ਤੌਰ 'ਤੇ ਪਹੁੰਚੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਤੇ ਜ਼ਿਲਾ ਉੱਪ ਇੰਚਾਰਜ ਨਰੇਸ਼ ਸ਼ਰਮਾ ਨੇ ਵੀ ਵਾਲੀਆ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਨਾਲ ਹੀ ਉਨਾਂ੍ਹ ਨੇ ਪਾਰਟੀ ਲਈ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ।

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਨੇ ਕਿਹਾ ਕਿ ਭਾਜਪਾ ਹਮੇਸ਼ਾ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਦਿੰਦੀ ਹੈ। ਉਨਾਂ੍ਹ ਸਪੱਸ਼ਟ ਕਰਦਿਆਂ ਕਿਹਾ ਕਿ ਤਰਨਤਾਰਨ ਵਿਚ ਭਾਜਪਾ ਦੇ ਕੁੱਲ ਛੇ ਹੀ ਜ਼ਿਲ੍ਹਾ ਮੀਤ ਪ੍ਰਧਾਨ ਹਨ, ਜਿਨਾਂ੍ਹ ਵਿਚ ਅਮਰਪਾਲ ਸਿੰਘ ਖਹਿਰਾ, ਸ਼ਿਵ ਕੁਮਾਰ ਸੋਨੀ, ਅਤੁਲ ਜੈਨ, ਉਪਕਾਰਦੀਪ ਪਿੰ੍ਸ, ਹਰਪ੍ਰਰੀਤ ਸਿੰਘ ਮੂਸੇ ਅਤੇ ਜਸਮੀਤ ਸਿੰਘ ਵਾਲੀਆ ਸ਼ਾਮਲ ਹਨ। ਇਸ ਮੌਕੇ ਸੁਰਜੀਤ ਜਿਆਣੀ, ਹਰਜੀਤ ਸੰਧੂ ਅਤੇ ਨਰੇਸ਼ ਸ਼ਰਮਾ ਤੋਂ ਇਲਾਵਾ ਸੂਬਾ ਕਾਰਜਕਾਰਨੀ ਮੈਂਬਰ ਰਣਜੀਤ ਸਿੰਘ ਮੀਆਂਵਿੰਡ, ਅਨੂਪ ਸਿੰਘ ਭੁੱਲਰ, ਰਾਮ ਲਾਲ, ਨਵਰੀਤ ਸਿੰਘ ਸ਼ਫੀਪੁਰ, ਜ਼ਿਲ੍ਹਾ ਜਨਰਲ ਸਕੱਤਰ ਗੁਰਮੱੁਖ ਸਿੰਘ ਬਲ੍ਹੇਰ, ਨੇਤਰਪਾਲ ਸਿੰਘ, ਸੁਰਜੀਤ ਸਾਗਰ, ਜ਼ਿਲ੍ਹਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਅਤੁੱਲ ਜੈਨ, ਉਪਕਾਰਦੀਪ ਪਿੰ੍ਸ, ਹਰਪ੍ਰਰੀਤ ਸਿੰਘ ਮੂਸੇ, ਸ਼ਿਵ ਸੋਨੀ, ਗੁਰਸਾਹਿਬ ਸਿੰਘ ਪ੍ਰਧਾਨ ਕਿਸਾਨ ਮੋਰਚਾ, ਗੁਲਜਾਰ ਸਿੰਘ ਜਹਾਂਗੀਰ ਪ੍ਰਧਾਨ ਐੱਸਸੀ ਮੋਰਚਾ, ਪਵਨ ਕੁੰਦਰਾ ਮੰਡਲ ਪ੍ਰਧਾਨ, ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਬੱਬੂ, ਜਸਵੰਤ ਸਿੰਘ ਸੋਹਲ ਆਦਿ ਆਗੂ ਮੌਜੂਦ ਸਨ।

-------

-ਬਾਕਸ-

-ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ : ਵਾਲੀਆ

ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ ਜਸਮੀਤ ਸਿੰਘ ਵਾਲੀਆ ਨੇ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਨਾਂ੍ਹ ਨੂੰ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਨਾਲ ਨਾਲ ਸ਼ਹਿਰ ਵਿਚ ਭਾਜਪਾ ਨੂੰ ਮਜਬੂਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਸਮੀਤ ਸਿੰਘ ਵਾਲੀਆ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਮੇਤ ਸਮੱੁਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ।