v> ਪ੍ਰਤਾਪ ਸਿੰਘ, ਤਰਨਤਾਰਨ : ਤਰਨਤਾਰਨ ਰਾਮਾ ਅਕੈਡਮੀ ਪਿੱਦੀ ਮਾਰਗ 'ਤੇ ਇਨੋਵਾ ਗੱਡੀ ਸਵਾਰ ਛੇ ਲੋਕਾਂ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਤਾਰ ਤੇ ਹੋਰ ਸਮਾਨ ਖੋਹ ਲਿਆ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮਨਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਲੀ ਡਾ. ਹਰਦੇਵ ਸਿੰਘ ਵਾਲੀ ਮੁਹੱਲਾ ਮੁਰਾਦਪੁਰਾ ਨੇ ਦੱਸਿਆ ਕਿ ਉਹ ਆਪਣੇ ਭਣੇਵੇ ਕਿਰਨਬੀਰ ਸਿੰਘ ਨਾਲ ਮੋਟਰਸਾਈਕਲ ਨੰਬਰ ਪੀਬੀ 46 ਟੀ 6322 'ਤੇ ਪੱਟੀ ਤੋਂ ਤਰਨਤਾਰਨ ਆ ਰਹੇ ਸੀ। ਉਸਦੇ ਭਣੇਵੇ ਨੇ ਸਮਾਨ ਵਾਲੀ ਕਿੱਟ ਜਿਸ ਵਿਚ ਤਾਰ ਤੇ ਹੋਰ ਕੰਮ ਵਾਲਾ ਸਮਾਨ ਸੀ ਪਿੱਛੇ ਪਾਈ ਹੋਈ ਸੀ। ਇਸੇ ਦੌਰਾਨ ਰਾਮਾ ਅਕੈਡਮੀ ਪਿੱਦੀ ਨੇੜੇ ਇਕ ਇਨੋਵਾ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ। ਜਿਸ ਵਿਚੋਂ 6 ਅਣਪਛਾਤੇ ਵਿਅਕਤੀ ਆਏ ਅਤੇ ਕਰਨਬੀਰ ਸਿੰਘ ਦੀ ਖੱਬੀ ਬਾਂਹ ਦੇ ਗੁੱਟ 'ਤੇ ਦਾਤਰ ਮਾਰ ਦਿੱਤਾ ਤੇ ਕਿੱਟ ਖੋਹ ਕੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Ramanjit Kaur