ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਭੈਲ ਢਾਏ ਵਾਲਾ ਵਿਖੇ ਜ਼ਮੀਨੀ ਰੰਜਿਸ਼ 'ਚ ਚਾਰ ਲੋਕਾਂ ਨੇ ਪਿਓ ਪੁੱਤ ਨੂੰ ਰਸਤੇ 'ਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬੂਟਾ ਮੁਹੰਮਦ ਪੁੱਤਰ ਦੀਨ ਮੁਹੰਮਦ ਵਾਸੀ ਭੈਲ ਢਾਏ ਵਾਲਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਉਹ ਕਬਰਾ ਵਾਲੀ ਜ਼ਮੀਨ 'ਤੇ ਵਾਹੀ ਦਾ ਕੰਮ ਕਰਦੇ ਹਨ। ਜਿਸ 'ਤੇ ਮੰਗਲਦੀਨ, ਉਸ ਦਾ ਲੜਕਾ ਅਲੀਖਾਨ, ਮੇਹਰਦੀਨ ਤੇ ਰੋਸ਼ਨਦੀਨ ਪੁੱਤਰ ਸ਼ੇਰ ਮੁਹੰਮਦ ਕਬਜਾ ਕਰਨਾ ਚਾਹੁੰਦੇ ਹਨ। ਸ਼ਾਮ ਦੇ ਸਮੇਂ ਉਹ ਅਤੇ ਉਸ ਦਾ ਲੜਕਾ ਖੇਤਾਂ 'ਚੋਂ ਕੰਮ ਕਰ ਕੇ ਘਰ ਵਾਪਸ ਆ ਰਹੇ ਸੀ। ਇਸ ਦੌਰਾਨ ਉਕਤ ਲੋਕਾਂ ਨੇ ਰਸਤੇ 'ਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਸ ਦੀ ਪਤਨੀ ਨੇ ਸਵਾਰੀ ਦਾ ਪ੍ਰਬੰਧਕ ਕਰਕੇ ਖਡੂਰ ਸਾਹਿਬ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦਾ ਪਤਾ ਚੱਲਦਿਆਂ ਜਾਂਚ ਕਰਨ ਪੁੱਜੇ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

Posted By: Amita Verma