ਕਾਰਜ ਸਿੰਘ ਬਿੱਟੂ, ਸੁਰ ਸਿੰਘ

ਪੰਜਾਬ ਸਰਕਾਰ ਵੱਲੋਂ ਪ੍ਰਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਹੱਦੀ ਕਸਬਾ ਸੁਰਸਿੰਘ ਵਿਖੇ ਸਿਵਲ ਸਰਜਨ ਡਾ. ਸੀਮਾ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਧੀਰ ਅਰੋੜਾ ਦੀ ਯੋਗ ਅਗਵਾਈ ਹੇਠ ਮੰਗਲਵਾਰ ਨੂੰ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਬੁਰਜ ਅਤੇ ਜਸਬੀਰ ਸਿੰਘ ਵੱਲੋਂ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਵੀ ਮੌਜੂਦ ਸਨ।

ਇਸ ਮੌਕੇ ਸਿਵਲ ਸਰਜਨ ਡਾ. ਸੀਮਾ ਨੇ ਕਿਹਾ ਕਿ ਕਸਬਾ ਸੁਰਸਿੰਘ ਅਤੇ ਨੇੜਲੇ ਪਿੰਡਾਂ ਦੇ ਹਰ ਇਕ ਨਾਗਰਿਕ ਦੇ ਲਈ ਨਵਾਂ ਸ਼ੁਰੂ ਕੀਤਾ ਹੈਲਥ ਐਂਡ ਵੈਲਨੈੱਸ ਸੈਂਟਰ ਵਰਦਾਨ ਸਾਬਿਤ ਹੋਵੇਗਾ। ਡਾ. ਸੀਮਾ ਨੇ ਕਿਹਾ ਕਿ ਇਸ ਕੇਂਦਰ ਵਿਖੇ ਵਿਸ਼ੇਸ਼ ਤੌਰ 'ਤੇ ਗ਼ੈਰ-ਸੰਚਾਰੀ ਰੋਗਾਂ ਦੀ ਸ਼ਨਾਖਤ ਸਬੰਧਤ ਸਟਾਫ ਵੱਲੋਂ ਕੀਤੀ ਜਾਵੇਗੀ, ਜਿਸ 'ਚ ਹਾਈ ਬਲੱਡ ਪ੍ਰਰੈਸ਼ਰ, ਸ਼ੂਗਰ ਅਤੇ ਤਿੰਨ ਤਰਾਂ੍ਹ ਦੇ ਕੈਂਸਰ ਸ਼ਾਮਲ ਹਨ।

ਉਨਾਂ੍ਹ ਕਿਹਾ ਕਿ ਵਿਭਾਗ ਵੱਲੋਂ ਇਸ ਕੇਂਦਰ 'ਚ ਕਮਿਊਨਿਟੀ ਹੈਲਥ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਕੇਂਦਰ ਵਿਚ ਨਾਗਰਿਕਾਂ ਨੂੰ ਇਲਾਜ ਦੇ ਨਾਲ ਨਾਲ ਜੀਵਨਸ਼ੈਲੀ ਵਿਚ ਸੁਧਾਰ ਕਰਨ ਲਈ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਧੀਰ ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਗੈਰ ਸੰਚਾਰੀ ਰੋਗਾਂ ਦੇ ਵਿਚ ਕਾਫੀ ਇਜ਼ਾਫਾ ਹੋਇਆ ਹੈ ਅਤੇ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਕਸਬਾ ਸੁਰਸਿੰਘ ਦੇ ਵਿਚ ਹੈਲਥ ਅਤੇ ਵੈੱਲਨੈਸ ਸੈਂਟਰ ਖੋਲਿ੍ਹਆ ਗਿਆ ਹੈ। ਉਨਾਂ੍ਹ ਕਿਹਾ ਕਿ ਜੇਕਰ ਕੋਈ ਵਿਅਕਤੀ ਹਾਈਪਰਟੈਂਸ਼ਨ ਤੇ ਸ਼ੂਗਰ ਵਰਗੇ ਗ਼ੈਰ-ਸੰਚਾਰੀ ਬਿਮਾਰੀਆਂ ਤੋਂ ਪੀੜਤ ਹੈ ਤਾਂ ਉਹ ਇਸ ਕੇਂਦਰ ਵਿਖੇ ਆ ਕੇ ਆਪਣਾ ਚੈੱਕਅੱਪ ਕਰਵਾਉਣ ਦੇ ਨਾਲ-ਨਾਲ ਮੁਫ਼ਤ ਦਵਾਈ ਪ੍ਰਰਾਪਤ ਕਰ ਸਕਦਾ ਹੈ।

ਆਮ ਆਦਮੀ ਪਾਰਟੀ ਦੇ ਆਗੂ ਜਸਬੀਰ ਸਿੰਘ ਤੇ ਹਰਵਿੰਦਰ ਸਿੰਘ ਬੁਰਜ ਨੇ ਸਾਂਝੇ ਤੌਰ 'ਤੇ ਕਿਹਾ ਕਿ ਸੂਬਾ ਸਰਕਾਰ ਆਮ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨਾਂ੍ਹ ਕਿਹਾ ਕਿ ਭਵਿੱਖ ਦੇ ਵਿਚ ਸਿਹਤ ਸਬੰਧੀ ਕਈ ਅਜਿਹੀਆਂ ਸਕੀਮਾਂ ਸੂਬਾ ਸਰਕਾਰ ਵੱਲੋਂ ਤਿਆਰ ਕੀਤੀਆਂ ਜਾਣਗੀਆਂ, ਜਿਨਾਂ੍ਹ ਦਾ ਲਾਭ ਆਮ ਨਾਗਰਿਕ ਸਿੱਧੇ ਤੌਰ 'ਤੇ ਲੈ ਸਕਣਗੇ। ਉਨਾਂ੍ਹ ਕਿਹਾ ਕਿ ਨਗਰ ਸੁਰ ਸਿੰਘ ਤੇ ਨਜ਼ਦੀਕੀ ਪਿੰਡਾਂ ਦੇ ਲੋਕ ਹੈਲਥ ਅਤੇ ਵੈੱਲਨੈੱਸ ਸੈਂਟਰ ਦਾ ਲਾਭ ਵੱਧ ਚੜ੍ਹ ਕੇ ਚੁੱਕਣ।

ਇਸ ਦੌਰਾਨ ਮੈਂਬਰ ਮੋਹਨ ਸਿੰਘ, ਮਾਸਟਰ ਹਰਪ੍ਰਤਾਪ ਸਿੰਘ, ਆਪ ਆਗੂ ਕਿਰਪਾਲ ਸਿੰਘ ਲਾਡਾ, ਮੈਂਬਰ ਸੁਖਦੇਵ ਸਿੰਘ ਿਢੱਲੋਂ, ਭੁਪਿੰਦਰ ਸਿੰਘ ਸ਼ਾਹ, ਜਗਤਾਰ ਸਿੰਘ ਜੱਗਾ, ਸੁਖਵਿੰਦਰ ਸਿੰਘ ਿਢੱਲੋਂ, ਗੁਰਚਰਨ ਸਿੰਘ ਬਾਰੀਆ ਆਦਿ ਤੋਂ ਇਲਾਵਾ ਡਾ. ਅਮਨਦੀਪ ਸਿੰਘ ਧੰਜੂ, ਡਾ. ਕਮਲਪ੍ਰਰੀਤ ਸਿੰਘ, ਬਲਾਕ ਐਜੂਕੇਟਰ ਨਵੀਨ ਕਾਲੀਆ, ਫਾਰਮੇਸੀ ਅਫਸਰ ਰਾਮ ਕੁਮਾਰ, ਨਰਸਿੰਗ ਸਿਸਟਰ ਰਾਜ ਕੌਰ, ਅਮਰਜੀਤ ਕੌਰ, ਸੈਨੇਟਰੀ ਇੰਸਪੈਕਟਰ ਲਖਵਿੰਦਰ ਸਿੰਘ, ਰਣਬੀਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।