ਸਟਾਫ ਰਿਪੋਰਟਰ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੇ ਤਹਿਤ ਹਰਵਿੰਦਰ ਸਿੰਘ ਵਿਰਕ ਨੂੰ ਤਰਨਤਾਰਨ ਜ਼ਿਲ੍ਹੇ ਦਾ ਐੱਸਐੱਸਪੀ ਲਗਾਇਆ ਗਿਆ ਹੈ। ਉਹ ਉਪਿੰਦਰਜੀਤ ਸਿੰਘ ਘੁੰਮਣ ਦੀ ਥਾਂ ਤੇ ਆਪਣਾ ਅਹੁਦਾ ਸੰਭਾਲਣਗੇ।

ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਦੇ ਤਹਿਤ ਤਰਨਤਾਰਨ ਵਿਖੇ ਤਾਇਨਾਤ ਆਈਪੀਐੱਸ ਅਧਿਕਾਰੀ ਧਰੁਮਨ ਐੱਚ ਨਿੰਬਾਲੇ ਨੂੰ ਬਦਲ ਕੇ ਮੋਗਾ ਜ਼ਿਲ੍ਹੇ ਦਾ ਐੱਸਐੱਸਪੀ ਲਗਾ ਦਿੱਤਾ ਗਿਆ ਸੀ। ਜਦੋਂ ਕਿ ਉਨ੍ਹਾਂ ਦੀ ਥਾਂ ਤੇ ਪੀਪੀਐੱਸ ਅਧਿਕਾਰੀ ਉਪਿੰਦਰਜੀਤ ਸਿੰਘ ਘੁੰਮਣ ਤਰਨਤਾਰਨ ਵਿਖੇ ਬਤੌਰ ਐੱਸਐੱਸਪੀ ਤਾਇਨਾਤ ਹੋਏ ਸਨ ਸੱਤਾ ਵਿਚ ਆਈ ਤਬਦੀਲੀ ਤੋਂ ਬਾਅਦ ਤਬਾਦਲਿਆਂ ਦਾ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਜਿਸ ਦੇ ਤਹਿਤ ਅੱਜ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੀਆਂ ਬਦਲੀਆਂ ਦੀ ਜਾਰੀ ਹੋਈ ਸੂਚੀ ਚ ਹਰਵਿੰਦਰ ਸਿੰਘ ਵਿਰਕ ਜੋ ਪੀਪੀਐੱਸ ਅਧਿਕਾਰੀ ਹਨ ਨੂੰ ਤਰਨ ਤਾਰਨ ਜ਼ਿਲ੍ਹੇ ਦਾ ਨਵਾਂ ਐੱਸਐੱਸਪੀ ਲਗਾਇਆ ਗਿਆ ਹੈ।

Posted By: Susheel Khanna