ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ਼ ਸਾਹਿਬ

ਨਾਮਵਰ ਵਿਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦਾ ਸਾਲਾਨਾ ਨਤੀਜਾ 100 ਫ਼ੀਸਦੀ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰ੍ਸੀਪਲ ਬਲਜੀਤ ਕੌਰ ਅੌਲਖ ਨੇ ਦੱਸਿਆ ਕਿ ਹਰਮਨਪ੍ਰਰੀਤ ਸਿੰਘ 93 ਫ਼ੀਸਦੀ, ਕਰਮਜੀਤ ਕੌਰ 90 ਫ਼ੀਸਦੀ, ਮਨਪ੍ਰਰੀਤ ਕੌਰ 89 ਫ਼ੀਸਦੀ, ਦਵਿੰਦਰ ਸਿੰਘ 89 ਫ਼ੀਸਦੀ, ਜਸ਼ਨਪ੍ਰਰੀਤ ਕੌਰ 89 ਫ਼ੀਸਦੀ, ਸ਼ੁਭਕਰਮਨ ਸਿੰਘ 88 ਫ਼ੀਸਦੀ, ਮਨਪ੍ਰਰੀਤ ਕੌਰ 88 ਫ਼ੀਸਦੀ, ਯਾਦਵਿੰਦਰ ਸਿੰਘ 87 ਫ਼ੀਸਦੀ, ਰਾਜਵਿੰਦਰ ਕੌਰ 85 ਫ਼ੀਸਦੀ, ਰਵਨੀਤ ਕੌਰ 85 ਫ਼ੀਸਦੀ, ਹਰਮਨਜੀਤ ਸਿੰਘ 84 ਫ਼ੀਸਦੀ, ਮੁਨਤਾਜ ਸਿੰਘ ਬਾਠ 84 ਫ਼ੀਸਦੀ, ਰਮਨੀਤ ਕੌਰ 82 ਫ਼ੀਸਦੀ ਆਦਿ ਚੰਗੇ ਅੰਕ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਦੌਰਾਨ ਪਿੰ੍ਸੀਪਲ ਅੌਲਖ ਨੇ ਵਿਦਿਆਰਥੀਆਂ ਤੇ ਉਨਾਂ੍ਹ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਇਸ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ ਤੇ ਸਮੂਹ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ ਗਿਆ, ਜਿਸ ਕਾਰਨ ਹਰ ਸਾਲ ਵਿਦਿਆਰਥੀ ਮੱਲਾਂ ਮਾਰਦੇ ਹਨ। ਉਨਾਂ੍ਹ ਕਿਹਾ ਕਿ ਇਸ ਤੋਂ ਪਹਿਲਾਂ ਪੰਜਵੀਂ, ਅੱਠਵੀਂ, ਦਸਵੀਂ ਜਮਾਤ ਤੇ ਹੋਰ ਜਮਾਤਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ।