ਬੱਲੂ ਮਹਿਤਾ, ਪੱਟੀ : ਸਥਾਨਕ ਸ਼ਹਿਰ ਦੇ ਇਤਿਹਾਸਿਕ ਗੁਰਦਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਵਿਖੇ ਪਾਰਕਿੰਗ ਅਤੇ ਦੀਵਾਨ ਹਾਲ ਦਾ ਨਿਰਮਾਣ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਵੀਰਵਾਰ ਨੂੰ ਬਾਬਾ ਬਿੱਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਮੁਖੀ ਜਥੇ. ਸੰਤ ਬਾਬਾ ਅਵਤਾਰ ਸਿੰਘ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਅਗਵਾਈ 'ਚ ਇਲਾਕੇ ਦੀ ਸੰਗਤ ਵੱਲੋਂ ਦੀਵਾਨ ਹਾਲ ਦੀ ਛੱਤ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਕਾਰ-ਸੇਵਾ 'ਚ ਹਿੱਸਾ ਲਿਆ।

ਇਸ ਮੌਕੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ। ਪਹਿਲਾ ਹੇਠਾਂ ਬੇਸਮੈਂਟ ਤੇ ਪਾਰਕਿੰਗ ਦੇ ਉੱਪਰ ਦੋ ਲੈਂਟਰ ਪਾਏ ਗਏ ਸਨ। ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਪੁੱਜ ਕੇ ਸੇਵਾ 'ਚ ਹਿੱਸਾ ਲਿਆ। ਜਥੇ. ਸੰਤ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਗੁਰਦਆਰਾ ਸਾਹਿਬ ਸ਼ਹਿਰ ਦੇ ਵਿਚਕਾਰ ਹੋਣ ਕਰ ਕੇ ਸੰਗਤ ਨੂੰ ਆਪਣੀਆਂ ਗੱਡੀਆਂ ਪਾਰਕਿੰਗ ਕਰਨ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਪਾਰਕਿੰਗ ਦੇ ਉੱਪਰ ਦੀਵਾਨ ਹਾਲ ਦਾ ਲੈਂਟਰ ਪਾਇਆ ਗਿਆ ਹੈ। ਜਥੇ. ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਬਾਬਾ ਬਿਧੀ ਚੰਦ ਜੀ ਵੱਲੋਂ ਬਲਦੇ ਭੱਠ ਵਿਚ ਬੈਠਣ ਦੀ ਯਾਦ ਨੂੰ ਸਮਰਪਿਤ ਮਨਾਏ ਜਾਂਦੇ ਸਲਾਨਾ ਜੋੜ ਮੇਲਿਆਂ ਤੋਂ ਪਹਿਲਾਂ ਦੀਵਾਨ ਹਾਲ ਤੇ ਪਾਰਕਿੰਗ ਬਣ ਕੇ ਤਿਆਰ ਹੋ ਜਾਵੇਗੀ।

ਇਸ ਮੌਕੇ ਬਾਬਾ ਪੇ੍ਮ ਸਿੰਘ, ਬਾਬਾ ਚਰਨਜੀਤ ਸਿੰਘ, ਕੁਲਦੀਪ ਸਿੰਘ ਬੇਗੇਪੁਰ, ਹਰਜੀਤ ਸਿੰਘ ਸੈਦੋਂ ਡਾਇਰੈਕਟਰ ਮਿਲਕ ਪਲਾਟ ਵੇਰਕਾ, ਤਜਿੰਦਰ ਸਿੰਘ ਛੀਨਾ, ਹਰਜਿੰਦਰ ਸਿੰਘ ਿਢੱਲੋਂ, ਲਵਪ੍ਰਰੀਤ ਸਿੰਘ ਪੱਟੀ, ਗਿਆਨੀ ਭੁਪਿੰਦਰ ਸਿੰਘ, ਜਥੇਦਾਰ ਨਿਹਾਲ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਹਰੀ ਸਿੰਘ ਬੈਕਾ, ਬਾਬਾ ਮਾਹਣ ਸਿੰਘ, ਬਾਬਾ ਬਲਦੇਵ ਸਿੰਘ, ਸ਼ਮਸ਼ੇਰ ਸਿੰਘ ਢੋਟੀਆਂ, ਹਰਜੀਤ ਸਿੰਘ ਭੂਸੇ, ਅਰਸ਼ ਭੁੱਲਰ, ਮਨਦੀਪ ਮੰਨਾ, ਜੋਬਨਜੀਤ ਸਿੰਘ, ਲਵ ਿਢੱਲੋ, ਰਾਜਦੀਪ ਸਿੰਘ ਬੁੱਟਰ, ਨਿਸ਼ਾਨ ਸਿੰਘ ਬੁੱਟਰ, ਜਥੇਦਾਰ ਪ੍ਰਤਾਪ ਸਿੰਘ ਕੋਟਬੁੱਢਾ, ਜਥੇ. ਕੁਲਵੰਤ ਸਿੰਘ, ਪਰਮਜੀਤ ਸਿੰਘ ਪੰਮਾ, ਜਥੇ. ਅਵਤਾਰ ਸਿੰਘ ਜੋਤੀ ਸ਼ਾਹ, ਗੁਰਦੀਪ ਸਿੰਘ ਮੱਲਾ, ਜਥੇਦਾਰ ਅਮਰੀਕ ਸਿੰਘ, ਜਥੇਦਾਰ ਮਾਨ ਸਿੰਘ, ਬੂਟਾ ਸਿੰਘ, ਕਾਹਣ ਸਿੰਘ, ਦਵਿੰਦਰ ਸਿੰਘ ਸੁਰਸਿੰਘ, ਅਵਤਾਰ ਸਿੰਘ ਝੰਡੇਰ, ਜਥੇਦਾਰ ਬੱਗਾ ਸਿੰਘ, ਜਥੇਦਾਰ ਨਿਰਵੈਲ ਸਿੰਘ, ਕਾਮਰੇਡ ਕਿਰਪਾਲ ਸਿੰਘ, ਬਾਬਾ ਬਾਜ ਸਿੰਘ, ਜਥੇਦਾਰ ਕਰਤਾਰ ਸਿੰਘ, ਮੇਜਰ ਸਿੰਘ, ਮੁਖਤਿਆਰ ਸਿੰਘ ਬੈਂਕਾ, ਜਗਤਾਰ ਸਿੰਘ ਬੈਂਕਾ, ਕਿਰਪਾਲ ਸਿੰਘ ਬੈਂਕਾ, ਅਵਤਾਰ ਸਿੰਘ ਅਜ਼ਾਦ, ਬਾਬਾ ਨਾਹਰ ਸਿੰਘ, ਗੁਰਸਾਹਿਬ ਸਿੰਘ, ਹਰੀ ਸਿੰਘ ਬੈਂਕਾ, ਅਵਤਾਰ ਸਿੰਘ ਸਭਰਾ, ਸ਼ੇਰ ਸਿੰਘ ਕੋਟਬੁੱਢਾ, ਸਵਰਨ ਸਿੰਘ, ਪ੍ਰਤਾਪ ਸਿੰਘ ਗੰਡੀਵਿੰਡ, ਬਾਬਾ ਸੁਰਜਨ ਸਿੰਘ, ਸੁਖਰਾਜ ਸਿੰਘ ਆਸਲ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।