ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਐਲਾਨੇ ਸੈਕੰਡਰੀ ਦੇ ਨਤੀਜਿਆਂ ਦੌਰਾਨ ਕਾਮਰੇਡ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਰਤੋਵਾਲ ਦੀਆਂ ਵਿਦਿਆਰਥਣਾਂ ਪੁਜ਼ੀਸ਼ਨਾਂ 'ਤੇ ਕਾਬਜ਼ ਹੋਈਆਂ। ਇੰਚਾਰਜ ਜਗਜੀਤ ਸਿੰਘ ਨੇ ਸਟਾਫ਼ ਦੀ ਹਾਜ਼ਰੀ ਵਿਚ ਸਨਮਾਨਿਤ ਕਰਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਇਸ ਪ੍ਰਰਾਪਤੀ ਦਾ ਸਿਹਰਾ ਲੈਕਚਰਾਰ ਜਗਵੀਰ ਸਿੰਘ ਦੇ ਨਾਲ ਨਾਲ ਸਮੂਹ ਸਟਾਫ ਸਿਰ ਬੰਨਿ੍ਹਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਨਾਮ ਸਿੰਘ ਬਾਠ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਬਚਨ ਸਿੰਘ ਲਾਲੀ ਦੀ ਅਗਵਾਈ ਵਿਚ ਸਾਲ 2022-23 ਦੇ ਵਿੱਦਿਅਕ ਸੈਸ਼ਨ ਦੇ ਸਾਲਾਨਾ ਇਮਤਿਹਾਨਾਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਣਯੋਗ ਪ੍ਰਰਾਪਤੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਚਿਤਮਨ ਭੁੱਲਰ ਨੇ 93 ਫੀਸਦੀ ਅੰਕਾਂ ਨਾਲ ਪਹਿਲਾਂ ਸਥਾਨ ਹਾਸਲ ਕੀਤਾ। ਜਦੋਂਕਿ ਦਿਲਪ੍ਰਰੀਤ ਕੌਰ 89 ਫੀਸਦੀ ਅੰਕਾਂ ਨਾਲ ਦੂਸਰੇ ਅਤੇ ਅਨਮੋਲਦੀਪ ਕੌਰ 87 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰੇ ਸਥਾਨ ਤੇ ਕਾਬਜ਼ ਰਹੀਆਂ। ਉਹਨਾਂ ਕਿਹਾ ਕਿ ਮੱਲਾਂ ਮਾਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ। ਉਨਾਂ੍ਹ ਜਿੱਥੇ ਇਸ ਪ੍ਰਰਾਪਤੀ ਪਿੱਛੇ ਲੈਕਚਰਾਰ ਜਗਵੀਰ ਸਿੰਘ ਦੀ ਯੋਗ ਅਗਵਾਈ ਅਤੇ ਸਟਾਫ ਦੀ ਅਣਥੱਕ ਮਿਹਨਤ ਹੋਣ ਦੀ ਗੱਲ ਕਹੀ। ਉਥੇ ਹੀ ਉਨਾਂ੍ਹ ਬੱਚਿਆ ਨੂੰ ਮੁਖ਼ਾਤਬ ਹੋ ਕੇ ਇਨਾਂ੍ਹ ਬੱਚੀਆਂ ਤੋ ਪੇ੍ਰਰਨਾ ਲੈ ਕੇ ਜੀਵਨ ਵਿਚ ਨਵੇ ਮੀਲਪੱਥਰ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨਾਂ੍ਹ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ, ਖੇਡਾਂ ਤੇ ਉੱਚੀ ਜੀਵਨ ਸ਼ੈਲੀ ਵੱਲ ਮੋੜਾ ਦੇਣ ਵਿਚ ਲੈਕਚਰਾਰ ਨਛੱਤਰ ਸਿੰਘ ਭੱਗੂਪੁਰ ਦੇ ਰੋਲ ਨੂੰ ਕਦੇ ਨਹੀਂ ਵਿਸਾਰਿਆ ਜਾ ਸਕਦੈ। ਇਸ ਮੌਕੇ 'ਤੇ ਲੈਕਚਰਾਰ ਹਰਦਿਆਲ ਸਿੰਘ, ਸੰਤੋਖ ਸਿੰਘ ਧੰਜੂ, ਮਨਜੀਤ ਸਿੰਘ ਪਰਮਬੀਰ ਕੌਰ ਸੁਖਬੀਰ ਕੌਰ ਸੰਧੂ, ਮਨਦੀਪ ਕੌਰ ਸੰਧੂ, ਅਮਨਦੀਪ ਕੌਰ, ਗੁਰਪ੍ਰਰੀਤ ਕੌਰ, ਗਗਨਦੀਪ ਕੌਰ, ਰੀਤੂ, ਕਮਲਪ੍ਰਰੀਤ ਕੌਰ, ਗੁਰਪਿਆਰ ਸਿੰਘ, ਅਸ਼ੋਕ ਸ਼ਰਮਾ, ਸੁਖਵਿੰਦਰ ਸਿੰਘ, ਲਵਪ੍ਰਰੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।