ਰਾਕੇਸ਼ ਨਈਅਰ, ਚੋਹਲਾ ਸਾਹਿਬ : ਕਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਚੋਹਲਾ ਸਾਹਿਬ ਨਿਵਾਸੀ ਪੈਟਰੋਲ ਪੰਪ ਸੰਚਾਲਕ ਕੋਲੋਂ ਫੋਨ ਰਾਂਹੀ ਫਿਰੋਤੀ ਮੰਗੀ ਹੈ। ਇੰਨਾ ਹੀ ਨਹੀਂ ਦੇਰ ਸ਼ਾਮ ਪਲਸਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਪੰਪ ’ਤੇ ਗੋਲੀਆਂ ਚਲਾ ਕੇ ਮਾਲਕ ਉੱਪਰ ਜਾਨਲੇਵਾ ਹਮਲਾ ਵੀ ਕੀਤਾ। ਜਿਸ ਵਿਚ ਉਹ ਵਾਲ ਵਾਲ ਬਚ ਗਿਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਲੰਡਾ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਗਜੀਤ ਸਿੰਘ ਪੱਤਰ ਗੁਰਦਿਆਲ ਸਿੰਘ ਵਾਸੀ ਚੋਹਲਾ ਖੁਰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਿੰਡ ਵਿਚ ਹੀ ਪੈਟਰੋਲ ਪੰਪ ਹੈ। ਲਖਬੀਰ ਸਿੰਘ ਲੰਡਾ ਕਨੇਡਾ ਤੋਂ ਫੋਨ ਕਰਕੇ ਉਸ ਨੂੰ ਧਮਕੀਆਂ ਦਿੰਦਾ ਤੇ ਫਿਰੌਤੀ ਦੀ ਮੰਗ ਕਰਦਾ ਹੈ। ਲੰਘੀ ਸ਼ਾਮ ਕਰੀਬ 8 ਵਜੇ ਉਸਦੇ ਪੈਟਰੋਲ ਪੰਪ ਤਿੰਨ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਜਿੰਨਾ ਨੇ ਉਸ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਮੋਟਰਸਾਈਕਲ ਭਜਾ ਕੇ ਲੈ ਗਏ। ਮੌਕੇ ’ਤੇ ਪੁੱਜੇ ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਲੰਡਾ ਪੁੱਤਰ ਨਿਰੰਜਣ ਸਿੰਘ ਵਾਸੀ ਹਰੀਕੇ ਜੋ ਹੁਣ ਕਨੇਡਾ ਰਹਿੰਦਾ ਹੈ ਤੋਂ ਇਲਾਵਾ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Posted By: Tejinder Thind