ਪੱਤਰ ਪ੍ਰੇਰਕ, ਤਰਨਤਾਰਨ : ਥਾਣਾ ਖੇਮਕਰਨ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਝਾੜੀਆਂ ਵਿਚ ਬੈਠ ਕੇ ਹੈਰੋਇਨ ਪੀ ਰਹੇ ਚਾਰ ਲੋਕਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਹੈਰੋਇਨ ਪੀਣ ਦਾ ਸਾਮਾਨ ਅਤੇ ਨਸ਼ੇ ਨਾਲ ਲਿੱਬੜੇ ਪੰਨੀ ਪੇਪਰ ਬਰਾਮਦ ਕੀਤੇ ਹਨ। ਚਾਰਾਂ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਏਐੱਸਆਈ ਅਜੈਬ ਸਿੰਘ ਨੇ ਦਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਬੱਸ ਅੱਡਾ ਪ੍ਰੇਮ ਨਗਰ ਦੇ ਪਿੱਛੇ ਝਾੜੀਆਂ ਵਿਚ ਹਲਚਲ ਵੇਖੀ। ਜਦੋਂ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਚਾਰ ਲੋਕ ਜੋੜੀਆਂ ਬਣਾ ਕੇ ਹੈਰੋਇਨ ਦਾ ਨਸ਼ਾ ਕਰ ਰਹੇ ਸਨ, ਜਿਨ੍ਹਾਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਹੈਰੋਇਨ ਨਾਲ ਲਿੱਬੜੇ ਦੋ ਪੰਨੀ ਪੇਪਰ, ਦੋ 10-10 ਦੇ ਨੋਟ ਅਤੇ ਦੋ ਲਾਈਟਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰੱਤੋਕੇ, ਕੁਲਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਰਮਨ ਦਾ ਕੰਡਾ ਖੇਮਕਰਨ, ਜਸਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਲਾਰਾ ਲੁਧਿਆਣਾ, ਕੰਵਲਜੀਤ ਸੰਘ ਪੁੱਤਰ ਤੇਜਾ ਸਿੰਗ ਵਾਸੀ ਦਸ਼ਮੇਸ਼ ਨਗਰ ਲੁਧਿਆਣਾ ਵਜੋਂ ਹੋਈ ਹੈ।

Posted By: Jagjit Singh