ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਦੇਂ ਪਿੰਡ ਹਵੇਲੀਆ ’ਚ ਤੇਜ਼ ਰਫ਼ਤਾਰ ਗੱਡੀ ਨੇ ਬੱਚੇ ਨੂੰ ਦਰੜ ਦਿੱਤਾ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱੱਚੇ ਦੇ ਪਿਤਾ ਸੋਹਣ ਸਿੰਘ ਵਾਸੀ ਕੋਟ ਖਾਲਸਾ ਅਮ੍ਰਿੰਤਸਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦਲਬੀਰ ਸਿੰਘ ਪੁੁੱਤਰ ਹਜ਼ਾਰਾ ਸਿੰਘ ਵਾਸੀ ਹਵੇਲੀਆਂ ਦੇ ਘਰ ਭੋਗ 'ਤੇ ਆਏ ਸੀ।

ਭੋਗ ਉਪਰੰਤ ਜਦੋਂ ਉਹ ਆਪਣੇ ਪਰਿਵਾਰ ਸਮੇਂਤ ਅੱਡੇ ਤੇ ਬੱਸ ਦੀ ਉਡੀਕ ਕਰ ਰਹੇ ਸੀ ਤਾਂ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੰਬਰ ਯੂਪੀ 14 ਸੀਸੀ 5363 ਨੇ ਆਪਣੀ ਮਾਤਾ ਨਾਲ ਖੜ੍ਹੇ ਸਹਿਜਦੀਪ ਸਿੰਘ (5 ) ਨੂੰ ਦਰੜ ਦੀ ਹੋਈ ਅੱਗੇ ਚਲੀ ਗਈ । ਪਿੰਡ ਵਾਸੀੀਆਂ ਨੇ ਗੱਡੀ ਕਾਬੂ ਕਰਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਤੇ ਮ੍ਰਿਤਕ ਲੜਕੇ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

Posted By: Jagjit Singh