ਬੱਲੂ ਮਹਤਾ, ਪੱਟੀ। ਪੱਟੀ ਨੌਸ਼ਹਿਰਾ ਪਨੂੰਆ ਵਿਖੇ ਸਰਪੰਚੀ ਦੀਆਂ ਚੋਣਾਂ ਨੂੰ ਲੇ ਕੇ ਚੱਲ ਰਹੇ ਵਿਵਾਦ ਅੱਜ ਗੋਲੀਬਾਰੀ ਵਿਚ ਬਦਲ ਗਿਆ।

ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤਰਸੇਮ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਪਰ ਕਾਂਗਰਸ ਪਾਰਟੀ ਦੇ ਹੀ ਦੂਜੇ ਰਣਜੀਤ ਸਿੰਘ ਬਾਦਲ ਦੇ ਧੜੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਜਦੋਂ ਰਾਜਕਰਨ ਸੂਦ ਬਲਾਕ ਸੰਮਤੀ ਮੈਂਬਰ ਅਤੇ ਉਸ ਦਾ ਸਾਥੀ ਤਜਿੰਦਰ ਸਿੰਘ ਤਰਨਤਾਰਨ ਤੋਂ ਫਾਈਲਾ ਲੇ ਕੇ ਆਪਣੇ ਪੰਡਤ ਨੌਸ਼ਹਿਰਾਾ ਪਨੂੰਆਂ ਆ ਰਹੇ ਸਨ ਤਾ ਸੇਰੋਂ ਪਿੰਡ ਨੇੜੇ ਸਿੱਧੂ ਫਾਰਮ ਦੇ ਕੋਲੋ ਉਨ੍ਹਾਂ ਦੀ ਗੱਡੀ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਅਾਂ। ਬਲਾਕ ਸੰਮਤੀ ਮੈਂਬਰ ਰਾਜਕਰਨ ਸੂਦ ਨੇ ਕਿਹਾ ਕਿ ਅਸੀਂ ਉਸਮਾ ਬੈਰੀਅਰ ਤੋੜ ਕੇ ਗੱਡੀ ਭਜਾ ਲਈ ਅਤੇ ਆਪਣੀ ਜਾਣ ਬਚਾਈ। ਦੋ ਗੋਲੀਆਂ ਮੇਰੀ ਗੱਡੀ ਤੇ ਲੱਗੀਅਾਂ। ਇਸ ਤੋਂ ਪਹਿਲਾ ਸੋਮਵਾਰ ਨੂੰ ਬਲਾਕ ਦਫਤਰ ਦੇ ਬਾਹਰ ਦੋਹਾਂ ਧਿਰਾਂ ਵਿਚਕਾਰ ਪੁਲਿਸ ਦੀ ਹਾਜ਼ਰੀ ਚ ਧੱੱਕਾਮੁੱਕੀ ਹੋਈ ਅਤੇ ਬੋਤਲਾ ਚੱਲੀਆਂ ਸਨ। ਇਕ ਦੂਜੇ ਦੀਆਂ ਪੱਗਾ ਵੀਂ ਲਾਈਆਂ ਗਈਆਂ। ਇਹ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ।