ਪ੍ਰਤਾਪ ਸਿੰਘ , ਤਰਨਤਾਰਨ : ਔਰਤ ਨੂੰ ਕੋਠੀ ਦਿਖਾਉਣ ਦੇ ਝਾਂਸੇ ਵਿਚ ਲੈ ਕੇ ਜਬਰ ਜਨਾਹ ਕਰਨ ਦੇ ਕਥਿਤ ਦੋਸ਼ 'ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਬਿਜਲੀ ਬੋਰਡ ਦੇ ਜੇਈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਇਕ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਦੋਸ਼ ਦੋਸ਼ ਲਗਾਇਆ ਕਿ ਉਸ ਨੇ ਇਕ ਮਹੀਨਾ ਪਹਿਲਾ ਸ੍ਰੀ ਗੋਇੰਦਵਾਲ ਸਾਹਿਬ ਆਈ ਹੋਈ ਸੀ। ਜਿਸ ਨੇ ਕੋਠੀ ਖਰੀਦਨੀ ਸੀ। ਇਸ ਮੌਕੇ ਇਕ ਔਰਤ ਨੂੰ ਕਿਸੇ ਪ੍ਰੋਪਰਟੀ ਡੀਲਰ ਬਾਰੇ ਪੁੱਛਿਆ ਤਾਂ ਉਸ ਨੇ ਪ੍ਰਤਾਪ ਸਿੰਘ ਪ੍ਰਾਪਟੀ ਡੀਲਰ ਜੋ ਬਿਜਲੀ ਬੋਰਡ ਵਿਚ ਜੇਈ ਹੈ ਦਾ ਨੰਬਰ ਦੇ ਦਿੱਤਾ। ਜਿਸ ਨੂੰ ਫੋਨ ਕਰਨ 'ਤੇ ਉਕਤ ਵਿਅਕਤੀ ਨੇ ਉਸ ਜੰਡਿਆਲਾ ਆ ਜਾਣ ਦੀ ਗੱਲ ਕਹੀ। ਜਦੋਂ ਉਹ ਜੰਡਿਆਲਾ ਪਹੁੰਚੀ ਤਾਂ ਪ੍ਰਤਾਪ ਸਿੰਘ ਉਸ ਨੂੰ ਕਾਰ ਵਿਚ ਬੈਠਾ ਕੇ ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਲੈ ਆਇਆ ਜਿਸ ਨੇ ਇਕ ਅਣਪਛਾਤੀ ਔਰਤ ਨੂੰ ਫੋਨ ਕਰਕੇ ਕੋਠੀ ਦੀਆਂ ਚਾਬੀਆਂ ਮੰਗਵਾ ਲਈਆਂ। ਜਦੋਂ ਉਹ ਕੋਠੀ ਵੇਖਣ ਪਹੁੰਚੀ ਤਾਂ ਉਕਤ ਵਿਅਕਤੀ ਨੇ ਉਸ ਨਾਲ ਉੱਥੇ ਜਬਰ ਜਨਾਹ ਕੀਤਾ। ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Posted By: Seema Anand