ਪੱਤਰ ਪੇ੍ਰਰਕ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅਜ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਤੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਵਰਕਰਾਂ ਨੇ ਗਾਂਧੀ ਪਾਰਕ ਤਰਨਤਾਰਨ ਵਿਖੇ ਕਾਮਰੇਡ ਹੀਰਾ ਸਿੰਘ ਦਰਾਜਕੇ, ਕਾਮਰੇਡ ਅੰਗਰੇਜ਼ ਸਿੰਘ ਰਟੌਲ, ਕਾਮਰੇਡ ਮਨਪ੍ਰਰੀਤ ਸਿੰਘ ਕੋਟਲੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਜ਼ਲਿ੍ਹਾ ਜਨਰਲ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਤਿੰਨ ਕਾਲੇ ਕਾਨੂੰਨ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ ਜਿੰਨਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੋਕ ਮਾਰੂ ਰਾਸ਼ਟਰ ਵਿਰੋਧੀ ਨੀਤੀਆਂ ਵਿਰੁੱਧ ਵਰਕਰਾਂ ਨੇ ਮਾਰਚ ਕਰਕੇ ਨਾਅਰੇਬਾਜੀ ਕੀਤੀ ਤੇ ਤਰਨਤਾਰਨ ਰੇਲਵੇ ਲਾਈਨ 'ਤੇ ਰੋਸ ਧਰਨਾ ਦਿੱਤਾ। ਇਸ ਮੌਕੇ ਪੈਨਸ਼ਨਰਜ਼ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਸਵਿੰਦਰ ਸਿੰਘ ਮਾਸਟਰ ਮਾਨੋਚਾਹਲ, ਨਿਰਮਾਣ ਮਜ਼ਦੂਰਾਂ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਗੋਹਲਵੜ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਲਿ੍ਹਾ ਆਗੂ ਕਾਮਰੇਡ ਨਰਿੰਦਰ ਸਿੰਘ ਬਿਘਆੜੀ, ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਮਾਸਟਰ ਗੁਰਭੇਜ ਸਿੰਘ ਸਰਹਾਲੀ ਖੁਰਦ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹਾ ਆਗੂ ਕਾਮਰੇਡ ਹਰਪ੍ਰਰੀਤ ਕੌਰ ਝਬਾਲ, ਕਾਮਰੇਡ ਬਲਵਿੰਦਰ ਕੌਰ ਪੰਡੋਰੀ ਰਣ ਸਿੰਘ, ਪਰਮਜੀਤ ਸਿੰਘ ਕੋਟਲੀ, ਗੁਰਨਾਮ ਸਿੰਘ ਗੋਹਲਵੜ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ 'ਚੋਂ ਚਲਦਾ ਕੀਤਾ ਜਾਵੇ।

ਇਸ ਮੌਕੇ ਕਾਮਰੇਡ ਕੁਲਵੰਤ ਸਿੰਘ ਛਾਪਾ, ਜਗਰੂਪ ਸਿੰਘ ਮੀਰਪੁਰ, ਮਲੂਕ ਸਿੰਘ ਝਬਾਲ, ਪਰਮਜੀਤ ਸਿੰਘ, ਸੁਖਰਾਜ ਸਿੰਘ, ਰਮਨਦੀਪ ਸਿੰਘ, ਬਲਜੀਤ ਸਿੰਘ, ਜਗਰੂਪ ਸਿੰਘ, ਪ੍ਰਭਜੋਤ ਸਿੰਘ, ਰਛਪਾਲ ਸਿੰਘ ਕੋਟਲੀ, ਬੀਰ ਸਿੰਘ, ਭੋਲਾ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਸਕੱਤਰ ਸਿੰਘ, ਗੁਰਨਾਮ ਸਿੰਘ ਗੋਹਲਵੜ, ਨਿੰਦਰ ਸਿੰਘ, ਦਿਲਬਾਗ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਪਿ੍ਰਤਪਾਲ ਸਿੰਘ ਅਰੂੜ ਸਿੰਘ, ਇੰਦਰਜੀਤ ਸਿੰਘ ਘੋਦੀ, ਸਤਨਾਮ ਸਿੰਘ, ਅਮਰਜੀਤ ਰਟੌਲ, ਬਲਵਿੰਦਰ ਕੌਰ, ਗੁਰਜੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਪੰਡੋਰੀ ਰਣ ਸਿੰਘ, ਗੁਰਭੇਜ ਸਿੰਘ, ਬਖਸ਼ੀਸ਼ ਸਿੰਘ ਸਰਹਾਲੀ ਖੁਰਦ ਆਦਿ ਆਗੂ ਹਾਜ਼ਰ ਸਨ।