ਬੱਲੂ ਮਹਿਤਾ, ਪੱਟੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਟੀ ਦੇ ਰੇਲਵੇ ਸਟੇਸ਼ਨ ਤੇ ਪੱਟੀ ਜੋਨ, ਭਾਈ ਝਾੜੂ ਵਲਟੋਹਾ ਜੋਨ, ਬਾਬਾ ਸੁਰਜਨ ਜੋਨ, ਭਾਈ ਤਾਰੂ ਸਿੰਘ ਪੂਹਲਾ ਜੋਨ ਵੱਲੋਂ ਨਰਿੰਜਣ ਸਿੰਘ ਬਰਗਾੜੀ, ਦਿਲਬਾਗ ਸਿੰਘ ਪਹੁਵਿੰਡ, ਤਰਸੇਮ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਰੀਵਾਲ, ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜਮੀਨਾਂ ਤੋਂ ਪਾਸੇ ਕਰਕੇ ਜਮੀਨਾਂ 'ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਨਾ ਚਾਹੁੰਦੀ ਹੈ ਜਿਸ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਗੁੰਡਾਗਰਦੀ ਕੀਤੀ ਜਾ ਰਹੀ ਹੈ, ਜਿਸ ਦੀ ਉਦਹਾਰਣ ਲਖੀਮਪੁਰ ਯੂਪੀ ਤੋਂ ਲਈ ਜਾ ਸਕਦੀ ਹੈ।

ਇਸ ਮੌਕੇ ਧਰਮ ਸਿੰਘ ਘਰਿਆਲੀ, ਬਲਜੀਤ ਸਿੰਘ ਮਾਣੇਕੇ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਸੁਖਚੈਨ ਸਿੰਘ ਜੰਡ, ਸੁੱਚਾ ਸਿੰਘ ਵੀਰਮ, ਪੂਰਨ ਸਿੰਘ ਮੱਦਰ, ਨਿਸ਼ਾਨ ਸਿੰਘ ਪੱਟੀ, ਸੁਖਵੰਤ ਸਿੰਘ ਪੱਟੀ, ਸੁੱਖਪਾਲ ਸਿੰਘ ਦੋਦੇ, ਸੁਰਜੀਤ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ ਮਾੜੀ ਕੱਬੋਕੇ, ਬਲਕਾਰ ਸਿੰਘ, ਹਰਿੰਦਰ ਸਿੰਘ ਆਸਲ, ਰੂਪ ਸਿੰਘ ਸੈਦੋ, ਮਾਨ ਸਿੰਘ ਮਾੜੀ ਮੇਘਾ, ਗੁਰਮੀਤ ਸਿੰਘ, ਸਰਵਣ ਸਿੰਘ ਹਰੀਕੇ ,ਚਾਨਣ ਸਿੰਘ ਬੰਗਲਾ ਰਾਏ, ਅਜਮੇਰ ਸਿੰਘ, ਨਿਰਵੈਰ ਸਿੰਘ ਚੇਲਾ ਆਦਿ ਹਾਜ਼ਰ ਸਨ।