ਤੇਜਿੰਦਰ ਸਿੰਘ ਬੱਬੂ, ਝਬਾਲ : ਕਿਸਾਨਾਂ-ਮਜ਼ਦੂਰਾਂ ਦੀ ਮੀਟਿੰਗ ਚੀਮਾ ਕਲਾ ਵਿਖੇ ਹਰਭਜਨ ਸਿੰਘ ਚੀਮਾ ਦੇ ਫਾਰਮ ਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ, ਬਚਿੱਤਰ ਸਿੰਘ ਚੀਮਾ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਜਰਨੈਲ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਲਿ੍ਹਾ ਸਕੱਤਰ ਜਸਪਾਲ ਸਿੰਘ ਝਬਾਲ ਸੈਂਟਰ ਆਫ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਦੀ ਆੜ ਹੇਠ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਤੇ ਕਿਰਤੀਆਂ ਦੇ ਹੱਕਾਂ ਦੀ ਰਖਵਾਲੀ ਲਈ ਬਣੇ 44 ਕਿਰਤ ਕਾਨੂੰਨਾਂ ਨੂੰ ਤੋੜ ਕੇ ਕੋਡਾਂ 'ਚ ਬਦਲ ਦਿੱਤਾ ਹੈ, ਜਿਸ ਵਿਰੁੱਧ ਕਿਸਾਨ ਮਜ਼ਦੂਰ 10 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਜਾਮ ਕਰਕੇ ਬੈਠੇ ਹਨ। ਇਨਾਂ੍ਹ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਇਨਾਂ੍ਹ ਆਗੂਆਂ ਨੇ ਦੱਸਿਆ ਕਿ 22 ਸਤੰਬਰ ਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅੌਰਤਾਂ ਦੀ ਜ਼ਲਿ੍ਹਾ ਪੱਧਰੀ ਕਾਨਫਰੰਸ ਤਰਨ ਤਾਰਨ ਵਿਖੇ ਕਰਕੇ 27 ਸਤੰਬਰ ਨੂੰ ਸਯੁੰਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪੂਰਨ ਸਮੱਰਥਨ ਕੀਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਸਵਰਗਾਪੁਰੀ, ਰਣਜੀਤ ਸਿੰਘ ਰਸੂਲਪੁਰ, ਬਗੀਚਾ ਸਿੰਘ ਗੰਡੀਵਿੰਡ, ਬਾਬਾ ਸਵਰਨ ਸਿੰਘ ਝਬਾਲ, ਰੁਪਿੰਦਰ ਸਿੰਘ ਚੀਮਾ ਕਲਾ, ਬਚਿੱਤਰ ਸਿੰਘ ਚੀਮਾ ਖੁਰਦ, ਮੁਖਵਿੰਦਰ, ਗੁਰਭੇਜ ਸਿੰਘ ਚੀਮਾ, ਜਸਪਾਲ ਸਿੰਘ, ਲਖਬੀਰ ਸਿੰਘ ਰਸੂਲਪੁਰ, ਸਰਭ ਸਿੰਘ ਨੌਸ਼ਹਿਰਾ ਢਾਲਾ, ਬਾਬਾ ਗੁਰਮੇਜ ਸਿੰਘ, ਤਸਵੀਰ ਸਿੰਘ, ਸਤਨਾਮ ਸਿੰਘ, ਸੁਖ ਚੀਮਾ, ਜਸਬੀਰ ਸਿੰਘ ਚੀਮਾ, ਦੀਪ ਰਸੂਲਪੁਰ, ਅੰਮਿ੍ਤਪਾਲ ਸਿੰਘ ਚੀਮਾ ਕਲਾ ਆਦਿ ਹਾਜ਼ਰ ਸਨ।