ਮੱਖਣ ਮਨੋਜ, ਝਬਾਲ : ਲਖੀਮਪੁਰ ਖੀਰੀ ਦੇ ਕਿਸਾਨਾਂ ਦੀਆਂ ਅਸਥੀਆਂ ਵਾਲੀ ਕਲਸ਼ ਯਾਤਰਾ ਅੱਡਾ ਝਬਾਲ ਵਿਖੇ ਪਹੁੰਚਣ ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮੇਂ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਜਰਨਲ ਸਕੱਤਰ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਲਖੀਮਪੁਰ ਖੀਰੀ 'ਚ ਸਹੀਦ ਹੋਏ ਕਿਸਾਨਾਂ ਦਾ ਇਨਸਾਫ ਲੈਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਸਮੇਂ ਸੋਹਲ ਨੇ ਦੱਸਿਆ ਕਿ ਇਹ ਕਲਸ਼ ਯਾਤਰਾ ਦਾ ਵੱਖ-ਵੱਖ ਪਿੰਡਾਂ 'ਚ ਵੀ ਸਵਾਗਤ ਕੀਤਾ ਜਾਵੇਗਾ। ਇਸ ਸਮੇਂ ਡਾ. ਸੈਹਮਾਨ ਸਿੰਘ ਪੱਖੋਕੇ, ਸਾਬਕਾ ਡੀਟੀਓ, ਜਸਵੰਤ ਸਿੰਘ ਸੁਰਸਿੰਘ, ਗੁਰਬਿੰਦਰ ਸਿੰਘ ਸੋਹਲ, ਕੰਵਲ ਿਢੱਲੋਂ ਝਬਾਲ, ਸਵਿੰਦਰ ਸਿੰਘ ਬਿੱਲਾ ਖੂਹਵਾਲਾ, ਤਰਸੇਮ ਸਿੰਘ ਛੀਨਾ, ਰਕੇਸ਼ ਮੋਹਣ ਕਾਲਾ, ਉਮੇਸ਼ ਕੁਮਾਰ, ਚਾਨਣ ਸਿੰਘ ਸੋਹਲ, ਅਰਵਿੰਦਰ ਕੁਮਾਰ ਗੁਪਤਾ, ਗੁਰਦੇਵ ਸਿੰਘ ਸੋਹਲ, ਤਰਸੇਮ ਸਿੰਘ, ਲੱਖਾ ਸਿੰਘ ਮੰਨਣ ਤੇ ਸੁਲੱਖਣ ਸਿੰਘ ਗੰਡੀਵਿੰਡ ਆਦਿ ਮੌਜੂਦ ਸਨ।