ਪੱਤਰ ਪੇ੍ਰਰਕ, ਤਰਨਤਾਰਨ : ਸੰਯੁਕਤ ਮੋਰਚੇ ਦੀ ਕਾਲ 'ਤੇ ਅੱਜ ਭਾਰਤ ਵਿਚ ਰੇਲ ਰੋਕੋ ਅੰਦੋਲਨ ਦਾ ਪੋ੍ਗਰਾਮ ਚੱਲਿਆ। ਜਿਸ ਦੇ ਤਹਿਤ ਤਰਨਤਾਰਨ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਕਨਵੀਨਰ ਮੁਖਤਾਰ ਸਿੰਘ ਮੱਲਾ, ਕੋ ਕਨਵੀਨਰ ਠੇਕੇਦਾਰ ਅੰਮਿ੍ਤਪਾਲ ਸਿੰਘ ਜੌੜਾ ਦੀ ਅਗਵਾਈ ਵਿਚ ਵੱਖ ਵੱਖ ਭਰਾਤਰੀ ਜਥੇਬੰਦੀਆਂ, ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ (ਪੰਨੂ), ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹਿਸਾ ਲਿਆ। ਆਗੂਆਂ ਨੇ ਬੀਐੱਸਐੱਫ ਦੀ ਰੇਂਜ 50 ਕਿਲੋਮੀਟਰ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਇਸ ਦਾ ਸਖ਼ਤ ਵਿਰੋਧ ਕਰਨ ਅਤੇ ਸੈਂਟਰ ਸਰਕਾਰ ਕੀਤਾ ਵਾਧਾ ਤੁਰੰਤ ਵਾਪਸ ਲਵੇ। ਇਸ ਮੌਕੇ ਅਜੈਬ ਸਿੰਘ ਪ੍ਰਧਾਨ ਦੀਨਪੁਰ, ਜਸਪਾਲ ਸਿੰਘ ਝਬਾਲ, ਜੈਮਲ ਸਿੰਘ ਪਿੱਦੀ, ਜੱਸਾ ਸਿੰਘ ਕੱਦਗਿੱਲ, ਸੁਖਦੇਵ ਸਿੰਘ .ਮਾਣੋਚਾਹਲ, ਬਲਦੇਵ ਸਿੰਘ ਪੰਡੋਰੀ, ਤਜਿੰਦਰ ਸਿੰਘ ਜੌਹਲ, ਜਗਜੀਤ ਸਿੰਘ ਮੰਡ ਸੂਬਾ ਆਗੂ, ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਤਰਸੇਮ ਸਿੰਘ ਚੋਹਲਾ ਸਾਹਿਬ, ਰਣਜੀਤ ਸਿੰਘ, ਸਿੰਕਦਰ ਸਿੰਘ ਵਰਾਣਾ, ਪਲਵਿੰਦਰ ਸਿੰਘ ਪੰਨੂ, ਬਲਦੇਵ ਸਿੰਘ ਧੁੂੰਦਾ, ਗੁਰਦੇਵ ਸਿੰਘ ਜਹਾਂਗੀਰ, ਅਮਰੀਕ ਸਿੰਘ, ਸੁਖਦੇਵ ਸਿੰਘ ਤੁੜ, ਪਰਗਟ ਸਿੰਘ ਚੰਬਾ, ਗੁਲਜਾਰ ਸਿੰਘ ਘੜਕਾ, ਅਜੀਤ ਸਿੰਘ ਢੋਟਾ, ਮਨਜੀਤ ਸਿੰਘ ਸੱਕਿਆਵਾਲੀ, ਗੁਰਜਿੰਦਰ ਸਿੰਘ ਰੰਧਾਵਾ, ਤਾਰਾ ਚੰਦ, ਸਿਕੰਦਰ ਸਿੰਘ, ਸਾਹਬ ਸਿੰਘ ਮਾਣੋਚਾਹਲ ਆਦਿ ਆਗੂਆਂ ਨੇ ਸੰਬੋਧਨ ਕੀਤਾ।