ਬੱਲੂ ਮਹਿਤਾ, ਪੱਟੀ : 25 ਸਤੰਬਰ ਨੂੰ ਦਿੱਲੀ ਅੰਦੋਲਨ ਵਿਚ ਸਮੂਲੀਅਤ ਕਰਨ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜੋਨ ਦੇ ਪੱਟੀ ਸ਼ਹਿਰ 'ਚ ਨਿਸ਼ਾਨ ਸਿੰਘ ਪੱਟੀ, ਬਲਕਾਰ ਸਿੰਘ ਤੇ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੀਟਿੰਗ ਵਿਚ ਸ਼ਹਿਰ ਵਾਸੀਆਂ ਕਿਸਾਨ, ਮਜ਼ਦੂਰ ਅਤੇ ਬੀਬੀਆਂ ਨੇ ਵੱਡੇ ਪੱਧਰ ਤੇ ਹਾਜਰੀ ਭਰੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਨ ਪ੍ਰਧਾਨ ਗੁਰਭੇਜ ਸਿੰਘ ਧਾਲੀਵਾਲ, ਆਗੂ ਤਰਸੇਮ ਸਿੰਘ ਧਾਰੀਵਾਲ, ਜਥੇਦਾਰ ਸੰਤੋਖ ਸਿੰਘ ਪੱਟੀ, ਬਾਜ਼ ਸਿੰਘ ਤੁੰਗ ਅਤੇ ਜਰਨੈਲ ਸਿੰਘ ਧਾਰੀਵਾਲ ਨੇ ਕਿਹਾ 25 ਸਤੰਬਰ ਨੂੰ ਦਿੱਲੀ ਅੰਦੋਲਨ 'ਚ ਸਮੂਲੀਅਤ ਕਰਨ ਲਈ ਪਿੰਡਾਂ ਵਿਚ ਲੱਗਪਗ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਇਸ ਜਥੇ ਵਿਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਪਰਿਵਾਰਾ ਸਮੇਤ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਗਈਆਂ। ਮੀਟਿੰਗ ਵਿਚ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਸੀਐੱਮ ਦਾ ਚਹਿਰਾ ਬਦਲ ਕੇ ਲੋਕਾਂ ਵਿਚ ਝੂਠ ਦਾ ਪ੍ਰਚਾਰ ਨਹੀਂ ਕਰ ਸਕਦੀ। ਇਸ ਲਈ ਕਾਂਗਰਸ ਸਰਕਾਰ ਪਹਿਲਾਂ ਆਪਣਾ ਕੈਪਟਨ ਅਮਰਿੰਦਰ ਸਿੰਘ ਰਾਹੀਂ ਕੀਤਾ ਚੋਣ ਵਾਅਦਾ ਸਮੁੱਚਾ ਕਰਜਾ ਮੁਆਫ, ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, 2 ਹਜ਼ਾਰ, ਪੈਨਸ਼ਨ, 5, 5 ਮਰਲੇ ਦੇ ਪਲਾਟ ਤੇ 51 ਹਜ਼ਾਰ ਸ਼ਗਨ ਸਕੀਮ ਆਦਿ ਪੂਰਾ ਕਰੇ।