ਬੱਲੂ ਮਹਿਤਾ, ਪੱਟੀ

ਪਸ਼ੂਆਂ 'ਚ ਪਾਈ ਜਾ ਰਹੀ ਭਿਆਨਕ ਬਿਮਾਰੀਆਂ ਪ੍ਰਤੀ ਸਰਕਾਰ ਪੂਰੀ ਿਫ਼ਕਰਮੰਦ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਦਵਾਈਆਂ ਤੇ ਡਾਕਟਰੀ ਇਲਾਜ 'ਚ ਕਿਸੇ ਤਰਾਂ੍ਹ ਦੀ ਕੋਈ ਿਢੱਲ ਮੱਠ ਨਹੀਂ ਹੈ। ਛੂਤ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਤੋਂ ਵਿਧਾਇਕ ਤੇ ਟਰਾਂਸਪੋਰਟ ਮੰਤਰੀ, ਡੇਅਰੀ ਵਿਕਾਸ ਵਿਭਾਗ ਤੇ ਮੱਛੀ ਪਾਲਣ ਤੇ ਪਸ਼ੂ ਪਾਲਣ ਵਿਭਾਗ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕੇ ਅੰਦਰ ਗਊਆਂ, ਮੱਝਾਂ ਦੀਆਂ ਸ਼ੈੱਡਾਂ 'ਚ ਡਾਇਰੈਕਟਰ ਪਸ਼ੂ ਪਾਲਣ ਸੁਭਾਸ਼ ਗੋਇਲ ਨਾਲ ਜਾ ਕੇ ਪਸ਼ੂਆਂ ਤੇ ਪਸ਼ੂ ਪਾਲਕਾਂ ਦਾ ਹਾਲ ਜਾਣਿਆ ਗਿਆ।

ਇਸ ਮੌਕੇ ਪਸ਼ੂਆਂ ਦਾ ਚੈਕਅੱਪ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ੍ਹ ਕਿਹਾ ਕਿ ਪਸ਼ੂ ਪਾਲਕਾਂ ਨੂੰ ਡਰਨ ਦੀ ਲੋੜ ਨਹੀਂ, ਪਸ਼ੂਆਂ 'ਚ ਪਾਈ ਜਾ ਰਹੀ ਲੈਪੀ ਸਕਿੰਨ ਨਾਂ ਦੀ ਬਿਮਾਰੀ ਇਹ ਛੂਤ ਦਾ ਰੋਗ ਹੈ, ਜਿਹੜਾ ਮੱਛਰਾਂ ਜਾਂ ਕੀੜੇ ਵਰਗੇ ਜੰਤੂ ਦੇ ਚਮੜੀ 'ਤੇ ਕੱਟਣ ਨਾਲ ਧੱਫੜੀ ਦੇ ਰੂਪ 'ਚ ਫੈਲਦਾ ਹੈ। ਭੁੱਲਰ ਨੇ ਦੱਸਿਆ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਦਵਾਈਆਂ ਤੇ ਡਾਕਟਰੀ ਇਲਾਜ 'ਚ ਕਿਸੇ ਤਰਾਂ੍ਹ ਦੀ ਕੋਈ ਕਮੀ ਨਹੀਂ ਹੈ। ਜੇਕਰ ਇਸ ਮਾਮਲੇ 'ਚ ਡਾਕਟਰੀ ਵਿਭਾਗ ਦੀ ਿਢੱਲ ਮੱਠ ਸਾਹਮਣੇ ਆਈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੱਝਾਂ ਤੇ ਗਊਆਂ 'ਚ ਆਪਸੀ ਦੂਰੀ ਬਣਾਈ ਜਾਵੇ, ਹੋ ਸਕੇ ਤਾਂ ਪਸ਼ੂਆਂ ਨੂੰ ਮੱਛਰਦਾਨੀਆ ਲਗਾਈਆਂ ਜਾਣ ਤਾਂ ਜੋ ਮੱਛਰ ਅਤੇ ਹੋਰ ਕੀੜੇ ਮਕੌੜੇ ਪਸ਼ੂਆਂ ਦੇ ਨੇੜੇ ਨਾ ਆਉਣ। ਭੁੱਲਰ ਨੇ ਆਖਿਆ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਦੇ ਸੰਭਾਵੀ ਨੁਕਸਾਨ ਪ੍ਰਤੀ ਪੂਰੀ ਤਰਾਂ੍ਹ ਿਫ਼ਕਰਮੰਦ ਹੈ ਅਤੇ ਇਸਦੀ ਰੋਕਥਾਮ ਲਈ ਵੈਟਨਰੀ ਡਾਕਟਰਾਂ ਨੂੰ ਸਤਰਕ ਕਰ ਦਿੱਤਾ ਗਿਆ। ਪਸ਼ੂਆਂ 'ਚ ਧਫੜੀ ਰੋਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਤੇ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਕਾਂ ਦੇ ਸੰਭਾਵੀ ਨੁਕਸਾਨ ਪ੍ਰਤੀ ਪੰਜਾਬ ਸਰਕਾਰ ਪੂਰਨ ਤੌਰ 'ਤੇ ਫਿਕਰਮੰਦ ਹੈ ਤੇ ਵੈਟਰਨਰੀ ਵਿਭਾਗ ਦੇ ਡਾਕਟਰਾਂ ਵੱਲੋਂ ਬਣਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨਾਂ੍ਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਚੈਨੀ ਦੇ ਇਸ ਆਲਮ ਵਿਚ ਡਾਕਟਰਾਂ ਨਾਲ ਸਲਾਹ ਮਸ਼ਵਰੇ ਨਾਲ ਇਲਾਜ ਕਰਨਾ ਚਾਹੀਦਾ ਹੈ। ਉਨਾਂ੍ਹ ਦੱਸਿਆ ਕਿ ਜੰਤੂ ਦੇ ਕੱਟਣ 'ਤੇ ਆਰੰਭ ਹੋਣ ਵਾਲਾ ਇਹ ਰੋਗ ਮੱਝਾਂ, ਗਊਆਂ ਦੇ ਨਾਲ-ਨਾਲ ਬੱਕਰੀਆਂ ਵਿਚ ਵੀ ਪਾਇਆ ਜਾ ਸਕਦਾ ਹੈ। ਪ੍ਰਹੇਜ਼ ਸਬੰਧੀ ਉਨਾਂ੍ਹ ਕਿਹਾ ਕਿ ਪਸ਼ੂਆਂ ਦੀ ਆਪਸੀ ਦੂਰੀ ਬਰਕਰਾਰ ਰੱਖੀ ਜਾਵੇ, ਜੇਕਰ ਰੋਗ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਸੰਪਰਕ ਕੀਤਾ ਜਾਵੇ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਭਰ ਦੇ ਵੈਟਰਨਰੀ ਡਾਕਟਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਅਜੋਕੇ ਹਾਲਾਤਾਂ 'ਚ ਕਿਸਾਨ ਭਰਾਵਾਂ ਅਤੇ ਪਸ਼ੂ ਪਾਲਕਾਂ ਦੀ ਤਨਦੇਹੀ ਨਾਲ ਮਦਦ ਯਕੀਨੀ ਬਣਾਈ ਜਾਵੇ, ਜੇਕਰ ਡਾਕਟਰਾਂ ਵੱਲੋ ਕੋਈ ਿਢੱਲ ਮੱਠ ਸਾਹਮਣੇ ਆਈ ਤਾਂ ਇਹ ਬਰਦਾਸ਼ਤ ਨਹੀਂ ਹੋਵੇਗਾ।