ਬੱਲੂ ਮਹਿਤਾ, ਪੱਟੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਪਿੰਡ ਬੰਡਾਲਾ ਵਿਖੇ 27 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਰੱਸਟ ਦੇ ਖਜ਼ਾਨਚੀ ਡਾ. ਇੰਦਰਪ੍ਰਰੀਤ ਸਿੰਘ ਧਾਮੀ ਨੇ ਦੱਸਿਆ ਕਿ ਡਾ. ਐੱਸਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਮਾਨਵਤਾ ਨੂੰ ਸਮਰਪਿਤ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 554ਵਾਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਪਿੰਡ ਬੰਡਾਲਾ ਵਿਖੇ 27 ਨਵੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ ਸ਼ੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਦੌਰਾਨ ਜੋ ਮਰੀਜ਼ ਆਪੇ੍ਸ਼ਨ ਲਈ ਚੁਣੇ ਜਾਣਗੇ ਉਨ੍ਹਾਂ ਦਾ ਆਪੇ੍ਸ਼ਨ ਟਰੱਸਟ ਵੱਲੋਂ ਬਿਲਕੁੱਲ ਫ੍ਰੀ ਕਰਵਾਇਆ ਜਾਵੇਗਾ। ਇਸ ਮੌਕੇ ਲੋੜਵੰਦਾਂ ਨੂੰ ਐਨਕਾਂ, ਦਵਾਈਆਂ ਵੀ ਟਰੱਸਟ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਧਾਮੀ ਨੇ ਦੱਸਿਆ ਕਿ ਆਪੇ੍ਸ਼ਨ ਲਈ ਚੁਣੇ ਗਏ ਮਰੀਜ਼ਾਂ ਦਾ ਆਉਣ-ਜਾਣ, ਖਾਣ-ਪੀਣ, ਰਹਿਣ ਆਦਿ ਦਾ ਪ੍ਰਬੰਧ ਟਰੱਸਟ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਅਪੀਲ ਕਿ ਇਸ ਕੈਂਪ 'ਚ ਵੱਧ ਤੋਂ ਵੱਧ ਲੋਕ ਪਹੁੰਚ ਕੇ ਲਾਹਾ ਲੈਣ ਤੇ ਆਪਣਾ ਆਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣ।