ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : Punjab Police ਦੇ ਸਾਬਕਾ DGP ਪਰਮਦੀਪ ਸਿੰਘ ਗਿੱਲ ਸ਼ੁੱਕਰਵਾਰ ਨੂੰ Comrade Balwinder Singh ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਭਿੱਖੀਵਿੰਡ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ Shaurya Chakra ਵਿਜੇਤਾ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਗੁਲਸ਼ਨਬੀਰ ਸਿੰਘ, ਪੁੱਤਰ ਗਗਨਦੀਪ ਸਿੰਘ ਤੇ ਅਰਸ਼ਦੀਪ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਅੱਤਵਾਦ ਦੌਰਾਨ ਸੁਰੱਖਿਆ ਬਲਾਂ ਤੇ ਪੁਲਿਸ ਦੇ ਮੋਢੇ ਨਾਲ ਮੋਢਾ ਜੋਡ਼ ਕੇ ਚੱਲਿਆ, ਜਿਸ ਦੇ ਸੰਸਾਰ ਤੋਂ ਚੱਲੇ ਜਾਣ ਦਾ ਉਨ੍ਹਾਂ ਨੂੰ ਡਾਹਢਾ ਦੁੱਖ ਹੈ। ਉਸ ਦੇ ਪਰਿਵਾਰ ਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਦਹਿਸ਼ਤਪਸੰਦਾਂ ਦਾ ਮੁਕਾਬਲਾ ਕਰ ਕੇ ਚਾਰ ਸ਼ੌਰਿਆ ਚੱਕਰ ਐਵਾਰਡ ਰਾਸ਼ਟਰਪਤੀ ਪਾਸੋਂ ਪ੍ਰਾਪਤ ਕੀਤੇ। ਪਰਮਦੀਪ ਸਿੰਘ ਗਿੱਲ ਨੇ ਸ਼ੰਕਾਂ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੀ ਘਟਨਾ ਅੱਤਵਾਦ ਨਾਲ ਸਬੰਧਤ ਹੋ ਸਕਦੀ ਹੈ। ਇਸ ਮੌਕੇ ਐੱਸਐੱਚਓ ਵਲਟੋਹਾ ਬਲਵਿੰਦਰ ਸਿੰਘ, ਸੁਰਸਿੰਘ ਚੌਂਕੀ ਦੇ ਇੰਚਾਰਜ ਏਐੱਸਆਈ ਲਖਵਿੰਦਰ ਸਿੰਘ, ਐੱਸਆਈ ਬਲਰਾਜ ਸਿੰਘ, ਸੂਬਾ ਸਿੰਘ ਵੀ ਹਾਜ਼ਰ ਸਨ।

Posted By: Seema Anand