ਬੱਲੂ ਮਹਿਤਾ, ਪੱਟੀ : ਡਾਇਰੈਕਟਰ ਪੰਜਾਬ ਰੋਡਵੇਜ਼ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਡਿਪੂ ਪੱਟੀ ਵੱਲੋਂ ਗਗਨਦੀਪ ਸਿੰਘ ਨੂੰ ਡਿਊਟੀ ਸੈਕਸ਼ਨ ਵਿਖੇ ਤਾਇਨਾਤ ਕੀਤਾ ਗਿਆ। ਇਸ ਮੌਕੇ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਪੱਟੀ ਡਿਪੂ ਦੇ ਚੇਅਰਮੈਨ ਜਲਵਿੰਦਰ ਸਿੰਘ ਪੱਟੀ, ਪ੍ਰਧਾਨ ਜਸਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ, ਮੀਤ ਪ੍ਰਧਾਨ ਦਲੇਰ ਸਿੰਘ, ਸਲਵੰਤ ਸਿੰਘ ਜੋਣੇਕੇ, ਰਵਿੰਦਰ ਸਿੰਘ ਭੰਗਾਲਾ, ਗੁਰਜੰਟ ਸਿੰਘ ਕੈਰੋਂ ਨੇ ਗਗਨਦੀਪ ਸਿੰਘ ਨੂੰ ਡਿਉਟੀ ਸੈਕਸ਼ਨ 'ਚ ਤਾਇਨਾਤੀ 'ਤੇ ਵਧਾਈ ਦਿੱਤੀ।

ਇਸ ਮੌਕੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਅਧੀਨ 2008 'ਚ ਆਊਟਸੋਰਸਿੰਗ 'ਤੇ ਭਰਤੀ ਕੀਤੀ ਗਈ ਤੇ 2015 ਵਿਚ ਟੈਸਟ ਲੈ ਕੇ ਕੰਟਰੈਕਟ 'ਤੇ ਸਿੱਧੀ ਭਰਤੀ ਕੀਤੀ ਗਈ, ਜਿਨਾਂ੍ਹ ਨੂੰ ਤਿੰਨ ਸਾਲ ਬਾਅਦ ਪੱਕਾ ਕਰਨਾ ਬਣਦਾ ਸੀ। ਪਿਛਲੀਆਂ ਸਰਕਾਰਾਂ ਨੇ ਪੰਜ ਸਾਲ ਦੇ ਰਾਜ ਭਾਗ ਦੌਰਾਨ ਇਨਾਂ੍ਹ ਵਰਕਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਆਗੂਆਂ ਨੇ 'ਆਪ' ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਅਧੀਨ ਕੰਟਰੈਕਟ ਦੇ ਆਧਾਰ 'ਤੇ ਕੰਮ ਕਰਦੇ ਸਾਰੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਪੱਟੀ ਡਿਪੂ ਦੇ ਸਾਬਕਾ ਆਗੂ ਵਜ਼ੀਰ ਸਿੰਘ ਜੌਣੇਕੇ, ਸਾਬਕਾ ਸੈਂਟਰ ਬਾਡੀ ਮੈਂਬਰ ਦਿਲਬਾਗ ਸਿੰਘ ਸੰਗਵਾਂ, ਸਾਬਕਾ ਸੂਬਾਈ ਚੇਅਰਮੈਨ ਸਲਵਿੰਦਰ ਸਿੰਘ ਜਮਾਲਪੁਰ, ਦਿਲਬਾਗ ਸਿੰਘ ਆਸਲ, ਗੁਰਜੀਤ ਸਿੰਘ, ਰਵਿੰਦਰ ਕੁਮਾਰ ਅਤੇ ਕੁਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।