ਸੰਦੀਪ ਮਹਿਤਾ, ਖੇਮਕਰਨ : ਪੁਲਿਸ, ਨਸ਼ਾ ਤਸਕਰਾਂ ਤੇ ਸਿਆਸੀ ਲੋਕਾਂ ਦਾ ਆਪਸੀ ਤਾਲਮੇਲ ਟੁੱਟਣਾ ਚਾਹੀਦਾ ਹੈ ਤਾਂ ਜੋ ਬਜ਼ੁਰਗ ਬਾਪ ਨੂੰ ਆਪਣੇ ਮੋਢਿਆ 'ਤੇ ਜਵਾਨ ਪੁੱਤ ਦੀ ਲਾਸ਼ ਨੂੰ ਢੋਣਾ ਨਾ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਇਲਾਕੇ ਦੇ ਪਿੰਡ ਮਹਿਦੀਪੁਰ ਵਿਖੇ ਨਸ਼ੇ ਦੀ ਭੇਟ ਚੜ੍ਹਨ ਵਾਲੇ ਨੌਜਵਾਨ ਸਤਵਿੰਦਰ ਸਿੰਘ ਦੇ ਪਰਿਵਾਰ ਨਾਲ ਅਫਸੋਸ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਉਹ ਆਉਂਣ ਵਾਲੇ ਕੁੱਝ ਦਿਨਾਂ ਅੰਦਰ ਹੀ ਇਹਨਾ ਸਾਰੇ ਮੁੱਦਿਆਂ ਤੇ ਚਿੰਤਨ ਕਰਕੇ ਸਿੱਧੂ ਨੇ ਕਿਹਾ ਕਿ 2007 ਵਿਚ ਬਾਦਲ ਸਰਕਾਰ ਸੀ ਤਾਂ ਉਨ੍ਹਾਂ ਦੀ ਪਤਨੀ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਚਿੱਟਾ ਵਿਕਣ ਦੀ ਗੱਲ ਕਹਿੰਦੀ ਸੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ, ਹੁਣ ਇਹ ਤੀਜੀ ਸਰਕਾਰ ਵੀ ਬਣੀ ਹੈ ਪਰ ਸਰਕਾਰ ਬਣੀ ਨੂੰ 60 ਦਿਨਾਂ ਦੇ ਕਰੀਬ ਹੋਏ ਹਨ, ਇਨ੍ਹਾਂ 60 ਦਿਨਾਂ ਵਿਚ ਉਨੀਆ ਹੀ ਮੌਤਾਂ ਨਸ਼ੇ ਨਾਲ ਹੋਈਆਂ ਹਨ। 30 ਦੇ ਕਰੀਬ ਕਿਸਾਨ ਤੇ 50-60 ਮੌਤਾਂ ਹੋਰ ਕਮਜ਼ੋਰ ਲਾਅ ਐਂਡ ਆਰਡਰ ਹੋਣ ਕਾਰਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਨਿੰਦਾ ਨਹੀਂ ਕਰ ਰਹੇ ਬੱਸ ਅਲਖ਼ ਜਗਾ ਰਹੇ ਹਨ। ਇਸ 'ਤੇ ਚਿੰਤਨ ਕਰਨ ਦੀ ਲੋੜ ਹੈ। ਇਸ ਲਈ ਉਹ ਆਉਣ ਵਾਲ਼ੇ ਤਿੰਨ ਦਿਨਾਂ ਬਾਅਦ ਖੁੱਲ੍ਹ ਕੇ ਇਸ ਬਾਰੇ ਬੋਲਣਗੇ।

Posted By: Seema Anand