v> ਲਵਦੀਪ ਦੇਵਗਨ, ਸਰਹਾਲੀ ਕਲਾਂ : ਕਸਬਾ ਸਰਹਾਲੀ ਕਲਾਂ 'ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਗ਼ੈਰ ਇਰਾਦਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

ਧਰਮਜੀਤ ਕੌਰ ਵਾਸੀ ਸਰਹਾਲੀ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ ਹਰਦੇਵ ਸਿੰਘ (36) ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ 'ਚ ਉਹ ਘਰੋਂ ਗਿਆ ਸੀ। ਜਿਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ਕੋਲੋਂ ਮਿਲੀ। ਲਾਸ਼ ਕੋਲੋਂ ਪੁਲਿਸ ਨੂੰ ਸਰਿੰਜ ਤੇ ਬਿਨਾ ਲੈਵਲ ਦਾ ਇਕ ਟੀਕਾ ਬਰਾਮਦ ਹੋਇਆ ਹੈ। ਥਾਣਾ ਸਰਹਾਲੀ ਸਬ ਇੰਸਪੈਕਟਰ ਸਲਵੰਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਜਾਵੇਗੀ।

Posted By: Amita Verma