ਪਾਣੀ ਪੀਣਾ ਪਿਆ ਮਹਿੰਗਾ: ਪਿਆਸ ਬੁਝਾਉਣ ਰੁਕੇ ਵਿਅਕਤੀ ਨੂੰ ਅਣਪਛਾਤਿਆਂ ਨੇ ਘੇਰਿਆ, ਮੋਟਰਸਾਈਕਲ ਤੇ 2 ਮੋਬਾਈਲ ਖੋਹ ਕੇ ਫ਼ਰਾਰ
ਸਥਾਨਕ ਪਿੰਡ ਵੇਂਈਪੂੰਈ ਦੇ ਕੋਲ ਪਾਣੀ ਪੀਣ ਲਈ ਰੁਕੇ ਇਕ ਵਿਅਕਤੀ ਕੋਲੋਂ ਦੋ ਅਣਪਛਾਤਿਆਂ ਵੱਲੋਂ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਿੱਥੇ ਕੇਸ ਦਰਜ ਕਰ ਲਿਆ ਹੈ। ਉਥੇ ਹੀ ਦਿਨ ਦਿਹਾੜੇ ਵਾਪਰੀ ਉਕਤ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Publish Date: Tue, 09 Jun 2026 01:36 PM (IST)
Updated Date: Tue, 09 Jun 2026 01:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ - ਸਥਾਨਕ ਪਿੰਡ ਵੇਂਈਪੂੰਈ ਦੇ ਕੋਲ ਪਾਣੀ ਪੀਣ ਲਈ ਰੁਕੇ ਇਕ ਵਿਅਕਤੀ ਕੋਲੋਂ ਦੋ ਅਣਪਛਾਤਿਆਂ ਵੱਲੋਂ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਿੱਥੇ ਕੇਸ ਦਰਜ ਕਰ ਲਿਆ ਹੈ। ਉਥੇ ਹੀ ਦਿਨ ਦਿਹਾੜੇ ਵਾਪਰੀ ਉਕਤ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜੰਡੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਭਣੇਵੇ ਦਾ ਏਪੀਕੇਐੱਫ ਸਕੂਲ ਸ਼ੇਖਚੱਕ ਵਿਚ ਪੇਪਰ ਸੀ। ਉਹ ਆਪਣੇ ਮੋਟਰਸਾਈਕਲ ’ਤੇ ਭਣੇਵੇਂ ਨੂੰ ਸਕੂਲ ਛੱਡ ਕੇ ਆਪ ਪਿੰਡ ਵੇਂਈਪੂੰਈ ਵੱਲ ਚੱਲ ਪਿਆ। ਰਸਤੇ ਵਿਚ ਰੁਕ ਕੇ ਉਹ ਪਾਣੀ ਪੀ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸ ਕੋਲੋਂ ਦੋ ਮੋਬਾਈਲ ਫੋਨ ਅਤੇ ਉਸਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ46 ਵਾਈ 8758 ਖੋਹ ਕੇ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਖੋਹ ਬਾਜਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।