ਜਸਪਾਲ ਸਿੰਘ ਜੱਸੀ, ਤਰਨਤਾਰਨ

ਮਮਤਾ ਨਿਕੇਤਨ, ਤਰਨਤਾਰਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਹਿਲ ਕਦਮੀ ਕਰਦਾ ਰਿਹਾ ਹੈ। ਇਸੇ ਲਈ ਇਥੇ ਸਿੱਖਿਆ ਦੇ ਨਾਲ-ਨਾਲ ਖੇਡਾਂ ਦੀ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਵੱਖ-ਵੱਖ ਖੇਡਾਂ ਜਿਵੇਂ ਬੈਡਮਿੰਟਨ, ਕ੍ਰਿਕਟ, ਫੁਟਬਾਲ, ਰੈਸਿਲੰਗ, ਸਕੇਟਿੰਗ, ਕਿੱਕ-ਬੋਕਸਿੰਗ, ਵਾਲੀਵਾਲ ਆਦਿ ਲਈ ਸਿੱਖਿਅਤ ਅਤੇ ਹੋਣਹਾਰ ਕੋਚ ਨਿਯੁਕਤ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਥੇ ਰਹਿਣ-ਸਹਿਣ ਦੇ ਵਿਸ਼ੇਸ਼ ਪ੍ਰਬੰਧ ਵੀ ਮੁਹੱਈਆ ਕੀਤੇ ਗਏ ਹਨ। ਜਿਸ ਸਦਕਾ ਬੱਚਿਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਜਾਂਦਾ ਹੈ। ਇਸੇ ਲਈ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਸਰਕਾਰ ਦੁਆਰਾ ਨਿਰਦੇਸ਼ਿਤ 'ਖੇਡ ਮੇਲੇ' ਦੇ ਅੰਤਰਗਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਪੱਟੀ ਵਿਖੇ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਸ਼ਿਰਕਤ ਕੀਤੀ।

ਇਸ ਖੇਡ 'ਚ ਆਪਣੀ ਮਹਾਰਤ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ ਮਮਤਾ ਨਿਕੇਤਨ ਦੇ ਅੰਡਰ-14 ਦੇ 12 ਵਿਦਿਆਰਥੀਆਂ ਵਿੱਚੋਂ ਅੱਠ ਵਿਦਿਆਰਥੀ ਜਿਨਾਂ੍ਹ ਵਿਚ ਪੰਜਵੀਂ ਦੇ ਕੁਲਜੀਤ ਸਿੰਘ ਅਤੇ ਅਭੈਸੁਲਤਾਨ ਸਿੰਘ, ਛੇਵੀਂ ਦੇ ਗੁਰਪ੍ਰਰੀਤ ਸਿੰਘ, ਸਰਤਾਜ ਸਿੰਘ, ਅਵਿਜੋਤ ਸਿੰਘ, ਸੱਤਵੀਂ ਦੇ ਮਨਿੰਦਰ ਸਿੰਘ, ਅੱਠਵੀਂ ਦੇ ਹਰਮਨਦੀਪ ਸਿੰਘ ਤੇ ਅਰਮਾਨਦੀਪ ਸਿੰਘ ਜ਼ਿਲ੍ਹਾ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ।

ਪਿੰ੍ਸੀਪਲ ਗੁਰਚਰਨ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਇਹ ਖੇਡ ਮੁਕਾਬਲੇ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਬਹੁਤ ਲਾਭਕਾਰੀ ਹਨ। ਇਹ ਖੇਡਾਂ ਉਨਾਂ੍ਹ ਦੇ ਜੀਵਨ ਨੂੰ ਇਕ ਨਵੀਂ ਸੇਧ ਦਿੰਦੀਆਂ ਹਨ, ਜਿਨਾਂ੍ਹ ਸਦਕਾਂ ਬੱਚਿਆਂ ਨੂੰ ਆਪਣੇ ਅੰਦਰ ਿਛਪੇ ਆਤਮ-ਵਿਸ਼ਵਾਸ, ਹਿੰਮਤ, ਸਾਹਸ ਆਦਿ ਗੁਣਾਂ ਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਉਨਾਂ੍ਹ ਇਹ ਵੀ ਕਿਹਾ ਕਿ ਕੋਰੋਨਾ ਕਾਲ 'ਚ ਬੱਚੇ ਆਉੂਟਡੋਰ ਖੇਡਾਂ ਦੇ ਮਕਾਬਲੇ, ਘਰਾਂ 'ਚ ਹੀ ਮੋਬਾਈਲ 'ਤੇ ਵੱਖ-ਵੱਖ ਖੇਡਾਂ ਖੇਡਣ ਦੀ ਲੱਤ ਦੇ ਸ਼ਿਕਾਰ ਹੋ ਰਹੇ ਸਨ, ਜੋ ਕਿ ਉਨਾਂ੍ਹ ਨੁੰ ਅੰਦਰੋ-ਅੰਦਰੀ ਖੋਖਲਾ ਕਰ ਰਹੇ ਸਨ। ਇਸ ਲਈ ਸਰਕਾਰ ਵੱਲੋਂ ਅਜਿਹੇ ਖੇਡ ਮੁਕਾਬਲੇ ਕਰਵਾਉਣਾ, ਇਕ ਸ਼ਲਾਘਾਯੋਗ ਕਾਰਜ ਹੈ ਜੋ ਕਿ ਬੱਚਿਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ 'ਚ ਸਹਾਇਕ ਹੈ।