ਬੱਲੂ ਮਹਿਤਾ, ਪੱਟੀ

ਵਾਤਾਵਰਨ, ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਪੇ੍ਰਰਣਾ ਸਦਕਾ ਯੰਗ ਇਨੋਵੇਟਿਵ ਫਾਰਮਰ ਸਮੂਹ ਦੀ 8ਵੀਂ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ।

ਇਸ ਮੌਕੇ ਪਲੀਤ ਹੁੰਦੇ ਵਾਤਾਵਰਨ, ਪਾਣੀ ਦੇ ਡਿੱਗਦੇ ਪੱਧਰ, ਮਿੱਟੀ ਦੀ ਘੱਟਦੀ ਉਪਜਾਊ ਸ਼ਕਤੀ, ਝੋਨੇ ਦੀ ਸਿੱਧੀ ਬਿਜਾਈ, ਤਕਨੀਕ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਬਾਰੇ ਵਿਚਾਰਾਂ ਕੀਤੀਆਂ ਗਈਆਂ।

ਸਮਾਗਮ 'ਚ ਸੰਤ ਬਲਬੀਰ ਸਿੰਘ ਸੀਚੇਵਾਲ, ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰਰੀਤ ਸਿੰਘ ਤੇ ਕਾਹਨ ਸਿੰਘ ਪੰਨੂ ਸਾਬਕਾ ਖੇਤੀ ਸਕੱਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਅਗਾਂਹਵਧੂ ਕਿਸਾਨ ਚਾਨਣ ਸਿੰਘ ਸਰਾਂ ਨੂੰ ਫਸਲੀ ਵਿਭਿੰਨਤਾ ਤੇ ਪਿਛਲੇ 10 ਸਾਲ ਤੋਂ ਪੂਰੇ ਕਾਮਯਾਬ ਤਰੀਕੇ ਨਾਲ ਕਰ ਰਹੇ ਝੋਨੇ ਦੀ ਸਿੱਧੀ ਬਿਜਾਈ ਬਦਲੇ ਸਨਮਾਨਿਤ ਕੀਤਾ ਗਿਆ। ਕਾਹਨ ਸਿੰਘ ਪੰਨੂ ਨੇ ਕਿਹਾ ਕੇ ਚਾਨਣ ਸਿੰਘ ਸਰਾਂ ਵੱਲੋਂ ਚਾਹੇ ਝੋਨੇ ਦੀ ਸਿੱਧੀ ਬਿਜਾਈ ਹੋਵੇ, ਸਬਜ਼ੀਆਂ ਦਾ ਖੇਤਰ ਹੋਵੇ ਜਾਂ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਹੋਵੇ, ਚਾਹੇ ਵਾਤਾਵਰਨ ਸੰਭਾਲ 'ਚ ਯੋਗਦਾਨ ਹੋਵੇ ਉਨਾਂ੍ਹ ਨੇ ਹਰ ਕੰਮ ਮੋਹਰੀ ਬਣ ਕੇ ਕੀਤਾ ਅਤੇ ਕੋਰੋਨਾ ਕਾਲ 'ਚ ਵੀ ਸੋਸ਼ਲ ਮੀਡੀਏ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨਾਂ੍ਹ ਕਿਹਾ ਸਾਨੂੰ ਕਿਸਾਨ ਹਿਤੈਸ਼ੀ ਬਣ ਕੇ ਹਮੇਸ਼ਾ ਹੀ ਚੰਗੀਆਂ ਤਕਨੀਕੀ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਤੇ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਕਿਸਾਨਾਂ ਨੂੰ ਕੱਢਣ ਲਈ ਜਾਗਰੂਕ ਕਰਨਾ ਚਾਹੀਦਾ ਹੈ।

ਇਸ ਮੌਕੇ ਚਾਨਣ ਸਿੰਘ ਸਰਾਂ ਨੇ ਸਮੂਹ ਮੈਂਬਰ ਯੰਗ ਇਨੋਵੇਟਿਵ ਫਾਰਮਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੋਰ ਵੀ ਕਿਸਾਨਾਂ ਨੂੰ ਜਾਗਰੂਕ ਕਰਨਗੇ। ਚਾਨਣ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿੱਟੀ ਦੀ ਸਿਹਤ ਬਣਾਉਣ ਵਾਸਤੇ ਸਾਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਹੀ ਮਿਲਾਉਣ ਚਾਹੀਦਾ ਹੈ, ਇਸ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਅੱਗ ਲਾਗਉਣ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ।

ਉਨਾਂ੍ਹ ਦੱਸਿਆ ਕਿ ਪਾਣੀ ਨੂੰ ਬਚਾਉਣ ਲਈ ਸਾਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ ਤੇ ਮੀਂਹ ਦੇ ਪਾਣੀ ਨੂੰ ਰਿਚਾਰਜ ਕਰਨ ਲਈ ਰਿਚਾਰਜ ਸਿਸਟਮ ਲਗਾਉਣੇ ਚਾਹੀਦੇ ਹਨ। ਉਨਾਂ੍ਹ ਕਿਹਾ ਕਿ ਬਾਰਿਸ਼ ਦੌਰਾਨ ਜਿਹੜੇ ਸਰਕਾਰੀ ਅਦਾਰੇ ਤੇ ਬਿਲਡਿੰਗਾਂ ਹਨ, ਉਨਾਂ੍ਹ ਦਾ ਸਾਫ ਪਾਣੀ ਧਰਤੀ ਹੇਠਾਂ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਪੱਧਰ ਉੱਚਾ ਆ ਸਕੇ।