ਜਸਪਾਲ ਸਿੰਘ ਜੱਸੀ, ਤਰਨਤਾਰਨ

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਤਰਨਤਾਰਨ ਆਸ਼ਰਮ 'ਚ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਧਵੀ ਰਮਨਦੀਪ ਭਾਰਤੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਜੋ ਇਨਸਾਨ ਆਤਮ ਵਿਸ਼ਵਾਸ ਨਾਲ ਭਰਪੂਰ ਹੈ। ਉਸ ਨੂੰ ਕਦੇ ਵੀ ਆਪਣੇ ਭਵਿੱਖ ਦੀ ਚਿੰਤਾ ਨਹੀਂ ਕਰਨੀ ਪੈਂਦੀ। ਆਤਮ ਵਿਸ਼ਵਾਸੀ ਕਦੇ ਵੀ ਸ਼ੰਕਾਵਾਂ, ਦੁਵਿਧਾਵਾਂ ਦਾ ਸ਼ਿਕਾਰ ਨਹੀਂ ਹੁੰਦਾ। ਅਸੀਂ ਜਾਣਦੇ ਹਾਂ ਕਿ ਸਾਗਰ ਦੇ ਅੰਦਰ ਅਸੰਖ ਤਰਾਂ੍ਹ ਦੀਆ ਮੱਛੀਆਂ, ਮਗਰਮੱਛ, ਵ੍ਹੇਲ ਆਦਿ ਕਈ ਜੀਵ ਜੰਤੂ ਨਿਵਾਸ ਕਰਦੇ ਹਨ। ਜੇਕਰ ਕੋਈ ਮਨੁੱਖ ਸਾਗਰ ਨੂੰ ਤੈਰ ਕੇ ਪਾਰ ਕਰਨਾ ਚਾਹੇ ਤਾਂ ਉਸ ਨੂੰ ਸਾਗਰ ਅੰਦਰ ਤੈਰਦਿਆਂ ਕਿਸੇ ਵੀ ਹਿੰਸਕ ਜੀਵ ਦੁਆਰਾ ਸ਼ਿਕਾਰ ਹੋਣ ਦਾ ਡਰ ਹਰ ਵੇਲੇ ਹੀ ਬਣਿਆ ਰਹਿੰਦਾ ਹੈ। ਪਰ ਜਦੋਂ ਇਕ ਯਾਤਰੀ ਸਮੁੰਦਰ ਪਾਰ ਕਰਨ ਲਈ ਜਹਾਜ਼ ਦੀ ਚੋਣ ਕਰਦਾ ਹੈ ਤਾਂ ਫਿਰ ਇਹ ਹਿੰਸਕ ਜਾਨਵਰ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਠੀਕ ਇਸੇ ਤਰਾਂ੍ਹ ਇਸ ਸੰਸਾਰ ਦੀਆਂ ਮੁਸ਼ਕਿਲਾਂ, ਸੰਘਰਸ਼ਾਂ ਨੂੰ ਪਾਰ ਕਰਨ ਲਈ ਆਤਮ ਵਿਸ਼ਵਾਸ ਇਕ ਮਜ਼ਬੂਤ ਜਹਾਜ਼ ਵਾਂਗ ਕੰਮ ਕਰਦਾ ਹੈ। ਜੇਕਰ ਕਿਸੇ ਮਨੁੱਖ ਦੇ ਕੋਲ ਭਰਪੂਰ ਸਾਧਨ ਹੋਣ ਪਰ ਆਤਮ ਵਿਸ਼ਵਾਸ ਨਾ ਹੋਵੇ, ਤਾਂ ਵੀ ਉਹ ਇਸ ਸੰਸਾਰ ਅੰਦਰ ਸਫਲਤਾ ਦਾ ਪੱਲਾ ਨਹੀਂ ਫੜ ਸਕੇਗਾ। ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਿਲੰਕਨ ਜਿੰਨੇ ਮਹਾਨ ਹੋਏ ਹਨ, ਇਸ ਤੋਂ ਵੀ ਕਈ ਗੁਣਾ ਜ਼ਿਆਦਾ ਉਹ ਦੀਨ, ਹੀਣ ਤੇ ਸਾਧਨ ਵਿਹੀਣ ਸਨ। ਉਨਾਂ੍ਹ ਦੇ ਕੋਲ ਰਹਿਣ ਲਈ ਆਪਣਾ ਘਰ ਨਹੀਂ ਸੀ। ਸਿੱਖਿਆ ਪ੍ਰਰਾਪਤੀ ਲਈ ਪੂਰੇ ਸਾਧਨ ਉਪਲੱਬਧ ਨਹੀਂ ਸਨ।

ਸੰਖੇਪ ਵਿਚ ਕਹੀਏ ਤਾਂ ਉਨਾਂ੍ਹ ਦੇ ਕੋਲ ਹਰ ਚੀਜ਼ ਦੀ ਘਾਟ ਸੀ। ਪਰ ਫਿਰ ਵੀ ਇਬਰਾਹਿਮ ਿਲੰਕਨ ਦੇ ਕੋਲ ਇਕ ਪਾਰਸ ਮਨੀ ਸੀ ਤੇ ਉਹ ਸੀ ਉਨਾਂ੍ਹ ਦਾ ਆਤਮ ਵਿਸ਼ਵਾਸ। ਜਿਸ ਦੇ ਸਹਾਰੇ ਉਨਾਂ੍ਹ ਨੇ ਦੇਸ਼ ਦੇ ਸਭ ਤੋਂ ਮਹਾਨ ਅਹੁਦੇ ਰਾਸ਼ਟਰਪਤੀ ਦੀ ਪ੍ਰਰਾਪਤੀ ਕੀਤੀ ਤੇ ਦਾਸ ਪ੍ਰਥਾ ਤੋਂ ਮੁਕਤੀ ਦਾ ਬੀੜਾ ਚੁੱਕਿਆ। ਇਸ ਲਈ ਇਕ ਇਨਸਾਨ ਨੂੰ ਸਾਧਨਾਂ ਦੀ ਕਮੀ ਦੀ ਸ਼ਿਕਾਇਤ ਕਰਨ ਦੀ ਬਜਾਏ ਚਿੰਤਨ ਕਰਨਾ ਚਾਹੀਦਾ ਹੈ ਕਿ ਕਿਤੇ ਉਸਦੇ ਅੰਦਰ ਆਤਮ-ਵਿਸ਼ਵਾਸ ਦੀ ਕਮੀ ਤਾਂ ਨਹੀਂ। ਕਿਉਂਕਿ ਸਾਧਨਾਂ ਦੀ ਕਮੀ ਨੂੰ ਤਾਂ ਆਤਮ ਵਿਸ਼ਵਾਸ ਦੇ ਮਹਾਨ ਬਲ ਨਾਲ ਪੂਰਾ ਕੀਤਾ ਜਾ ਸਕਦਾ ਹੈ। ਪਰ ਜੇਕਰ ਸਾਡੇ ਅੰਦਰ ਆਤਮ ਵਿਸ਼ਵਾਸ ਹੀ ਨਹੀਂ ਤਾਂ ਫਿਰ ਇਸ ਨੂੰ ਦੁਨੀਆਂ ਦੇ ਸਾਰੇ ਸਾਧਨ ਮਿਲ ਕੇ ਵੀ ਪੈਦਾ ਨਹੀਂ ਕਰ ਸਕਦੇ। ਇਸ ਲਈ ਮਹਾਂਪੁਰਸ਼ਾਂ ਨੇ ਆਤਮ ਵਿਸ਼ਵਾਸ ਨੂੰ ਮਨੁੱਖ ਦੇ ਜੀਵਨ ਦੀ ਕਿਸ਼ਤੀ ਕਿਹਾ ਹੈ। ਇਸ ਨਾਲ ਹੀ ਸਾਧਵੀ ਪਰਮਜੀਤ ਭਾਰਤੀ, ਸਾਧਵੀ ਪੂਜਾ ਭਾਰਤੀ ਅਤੇ ਸਾਧਵੀ ਲਖਵਿੰਦਰ ਭਾਰਤੀ ਨੇ ਭਜਨਾਂ ਦਾ ਗਾਇਨ ਕੀਤਾ।