29-30) ਵੱਖ-ਵੱਖ ਸਕੂਲਾਂ ਦਾ ਦੌਰਾ ਕਰਨ ਉਪਰੰਤ ਸਕੂਲ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਵਿਚਾਰ ਚਰਚਾ ਕਰਦੇ ਹੋਏ 'ਐੱਨਜੀਓ ਸਾਂਝੀ ਸਿੱਖਿਆ' ਟੀਮ ਦੇ ਮੈਂਬਰ।

ਜਸਪਾਲ ਸਿੰਘ ਜੱਸੀ, ਤਰਨਤਾਰਨ :

ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੀ ਗਈ 'ਐੱਨਜੀਓ ਸਾਂਝੀ ਸਿੱਖਿਆ' ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਤਰਨਤਾਰਨ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਕੂਲ ਮੁਖੀਆਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਫੇਰੀ ਦਾ ਮੁੱਖ ਉਦੇਸ਼ ਸਕੂਲਾਂ ਵਿਚ ਅਧਿਆਪਕਾਂ ਦੁਆਰਾ ਕਰਵਾਈਆਂ ਜਾ ਰਹੀਆਂ ਬਿਹਤਰੀਨ ਗਤੀਵਿਧੀਆਂ ਨੂੰ ਜਾਨਣਾ, ਅਧਿਆਪਕ, ਸਕੂਲ ਮੁਖੀਆਂ ਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ 'ਚ ਆਏ ਬਦਲਾਅ ਨੂੰ ਜਾਨਣਾ ਹੈ। ਇਸ ਦਾ ਮੁੱਖ ਉਦੇਸ਼ ਮਿਆਰੀ ਸਿੱਖਿਆ ਲਈ ਹਿੱਸੇਦਾਰਾਂ ਦੀ ਦਿ੍ਸ਼ਟੀ ਤੇ ਇੱਛਾਵਾਂ ਪ੍ਰਤੀ ਜਾਣਕਾਰੀ ਹਾਸਲ ਕਰਨਾ ਹੈ। ਇਸ ਮੰਤਵ ਲਈ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਪ੍ਰਰਾਇਮਰੀ ਵਰਗ ਦੇ 10 ਐਲੀਮੈਂਟਰੀ ਅਧਿਆਪਕ ਤੇ ਸੈਕੰਡਰੀ ਵਰਗ ਦੇ ਵੱਖ-ਵੱਖ ਵਿਸ਼ਿਆਂ ਦੇ 10 ਅਧਿਆਪਕ, ਵੱਖ ਵੱਖ ਬਲਾਕਾਂ ਦੇ 7 ਪਿੰ੍ਸੀਪਲ, 3 ਸੈਂਟਰ ਹੈੱਡ ਟੀਚਰ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਟੀਮ ਅਤੇ ਹਰੇਕ ਵਿਸ਼ੇ ਦੇ ਇਕ ਬਲਾਕ ਮੈਂਟਰ, 4 ਬੀਐੱਮਟੀ ਨਾਲ ਸਿੱਖਿਆ ਸੁਧਾਰਾਂ ਸਬੰਧੀ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੀ ਵਿਜ਼ਿਟ ਕਰਨ ਉਪਰੰਤ ਸਕੂਲਾਂ ਦੇ ਸੁਧਾਰਾਂ ਨੂੰ ਦੇਖਿਆ ਗਿਆ ਅਤੇ ਅਧਿਆਪਕਾਂ ਦੇ ਵਿਚਾਰ ਲਏ ਗਏ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਵਿਚਾਰ ਵੀ ਲਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ ਅਤੇ ਉੱਪ ਜ਼ਿਲਿ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਸਿੰਘ ਨੇ ਆਏ ਹੋਏ ਟੀਮ ਮੈਂਬਰ ਨਿਧੀ, ਪਲਕ ਅਤੇ ਰਾਘਵ ਦਾ ਬਹੁਤ ਧੰਨਵਾਦ ਕੀਤਾ।